Home / ਸੁਣੀ-ਸੁਣਾਈ / ਦਿਲਜੀਤ ਨੇ ਆਪਣੇ ਫੈਨਜ਼ ਦੀ ਖੁਸ਼ੀ ਲਈ ਕੀਤੀ ਦਿਲਖਿੱਚਵੀਂ ਅਨਾਊਂਸਮੈਂਟ

ਦਿਲਜੀਤ ਨੇ ਆਪਣੇ ਫੈਨਜ਼ ਦੀ ਖੁਸ਼ੀ ਲਈ ਕੀਤੀ ਦਿਲਖਿੱਚਵੀਂ ਅਨਾਊਂਸਮੈਂਟ

3293
ਜਲੰਧਰ- ਦਿਲਜੀਤ ਦੁਸਾਂਝ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਹਨ। ਉਨ੍ਹਾਂ ਦੀ ਪਿਛਲੀ ਰਿਲੀਜ਼ ਫਿਲਮ ‘ਸਰਦਾਰਜੀ’ ਜ਼ਬਰਦਸਤ ਹਿੱਟ ਸਾਬਿਤ ਹੋਈ ਸੀ। ਇਸ ਫਿਲਮ ਨੇ ਪੰਜਾਬੀ ਇੰਡਸਟਰੀ ‘ਚ ਸਭ ਤੋਂ ਵੱਧ ਕਮਾਈ ਦਾ ਰਿਕਾਰਡ ਵੀ ਬਣਾਇਆ ਹੈ। ਹੁਣ ਲੱਗਦਾ ਹੈ ਕਿ ਦਿਲਜੀਤ ਮੁੜ ਇਸ ਰਿਕਾਰਡ ਨੂੰ ਦੁਹਰਾਉਣ ਜਾ ਰਹੇ ਹਨ। ਜੀ ਹਾਂ, ਦਿਲਜੀਤ ਨੇ ਫੇਸਬੁੱਕ ਪੇਜ ‘ਤੇ ਇਕ ਖਾਸ ਐਲਾਨ ਕੀਤਾ ਹੈ। ਇਹ ਐਲਾਨ ਹੈ ‘ਦਿ ਰਿਟਰਨ ਆਫ ਸਰਦਾਰਜੀ’ ਬਾਰੇ। ਦਿਲਜੀਤ ਨੇ ਫੇਸਬੁੱਕ ‘ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਸਰਦਾਰਜੀ ਦੇ ਅਗਲੇ ਐਡੀਸ਼ਨ ਦੀ ਕਹਾਣੀ ਮਿਲ ਗਈ ਹੈ। ਇਸ ਦੇ ਡਾਇਰੈਕਟਰ ਰੋਹਿਤ ਜੁਗਰਾਜ ਹਨ ਤੇ ਕਹਾਣੀ ਧੀਰਜ ਦੀ ਹੈ। ਵ੍ਹਾਈਟਹਿੱਲ ਦੇ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਬਣਾਇਆ ਜਾਵੇਗਾ। ਇਹੀ ਨਹੀਂ ਦਿਲਜੀਤ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਫਿਲਮ ਅਗਲੇ ਸਾਲ 24 ਜੂਨ ਨੂੰ ਰਿਲੀਜ਼ ਹੋਵੇਗੀ।

About thatta

Comments are closed.

Scroll To Top
error: