ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ

3

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਮਿਤੀ 04 ਜਨਵਰੀ 2013 ਦਿਨ ਸ਼ੁੱਕਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੁਰਦੀਪ ਸਿੰਘ ਬਾਬੇ ਕਿਆਂ ਦੇ, ਜੀਤ ਸਿੰਘ ਮੋਮੀ, ਅਰਜਣ ਸਿੰਘ ਮੋਮੀ, ਸ਼ਿੰਗਾਰ ਸਿੰਘ ਮੋਮੀ, ਚੂਹਲਿਆਂ, ਚੀਨੀਆਂ, ਬਾਲੂਆਂ, ਇੰਦਰਜੀਤ ਸਿੰਘ ਬਜਾਜ, ਬਲਬੀਰ ਸਿੰਘ ਬਜਾਜ, ਦਲੀਪ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਕਸ਼ਮੀਰ ਸਿੰਘ ਅੰਨੂੰ, ਮਾਸਟਰ ਹਰਬਖਸ਼ ਸਿੰਘ ਕਰੀਰ, ਅਵਤਾਰ ਸਿੰਘ ਹਲਵਾਈ, ਲੱਖਾ ਸਿੰਘ ਹਲਵਾਈ, ਦਰਸ਼ਨ ਸਿੰਘ ਸਰਪੰਚ, ਬਖਸ਼ੀਸ਼ ਸਿੰਘ ਮੋਮੀ, ਬਲਬੀਰ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਮੇਹਰ ਸਿੰਘ ਚੁੱਪ, ਮਾਸਟਰ ਜਰਨੈਲ ਸਿੰਘ, ਮਾਸਟਰ ਮਹਿੰਗਾ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਸਵਰਨ ਸਿੰਘ ਧੰਜਲ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਬਾਲੂਆਂ, ਮੋਮੀਆਂ, ਚੂਹਲਿਆਂ, ਚੀਨੀਆਂ ਅਤੇ ਕਰੀਰਾਂ ਦੇ ਸਮੂਹ ਮੁਹੱਲੇ ਵੱਲੋਂ ਛਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਦੇ ਗੈਲਰੀ> ਤਸਵੀਰਾਂ > ਸਮਾਗਮ> ਪ੍ਰਭਾਤ ਫੇਰੀਆਂ ਪੰਨੇ ਤੇ ਉਪਲਭਦ ਹਨ।