Home / ਖਬਰਾਂ ਸਿੱਖ ਜਗਤ ਦੀਆਂ / ਤੇ ਹੁਣ ਲੰਡਨ ‘ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ

ਤੇ ਹੁਣ ਲੰਡਨ ‘ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ

ਕਰੈਨਫੋਰਡ ਕਮਿਊਨਿਟੀ ਕਾਲਜ ਵਿਚ ਪੜ੍ਹਾਈ ਕਰਦੇ ਇਕ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕੇ ਜਾਣ ਬਾਅਦ ਨਵਾਂ ਵਿਵਾਦ ਪੈਦਾ ਹੋ ਗਿਆ ਜਿਸ ਸਬੰਧੀ ਉਕਤ ਨੌਜਵਾਨ ਨੇ ਕਾਲਜ ਦੇ ਬਾਹਰ ਇਕ ਵੀਡੀਓ ਬਣਾ ਕੇ ਸਿੱਖ ਆਗੂਆਂ ਤੇ ਸਥਾਨਕ ਸਿੱਖ ਭਾਈਚਾਰੇ ਨੂੰ ਭੇਜ ਦਿੱਤੀ | ਨੌਜਵਾਨ ਨੇ ਦੋਸ਼ ਲਾਇਆ ਕਿ ਕਾਲਜ ਵਿਚ ਉਸ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਉਹ ਪਿਛਲੇ ਚਾਰ ਸਾਲ ਤੋਂ ਕਿਰਪਾਨ ਪਹਿਨ ਕੇ ਸਕੂਲ ਆ ਰਿਹਾ ਹੈ, ਜਿਸ ਬਾਰੇ ਸਮੂਹ ਅਧਿਆਪਕ ਵੀ ਜਾਣਦੇ ਸਨ |

ਇਸ ਮਸਲੇ ਨੂੰ ਲੈ ਕੇ ਸਿੱਖ ਕੌਾਸਲ ਯੂ.ਕੇ. ਨੇ ਕਾਲਜ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਨਜਿੱਠਿਆ | ਸਿੱਖ ਕੌਾਸਲ ਵਲੋਂ ਕਰੈਨਫੋਰਡ ਕਮਿਊਨਿਟੀ ਕਾਲਜ ਨਾਲ ਮਿਲ ਕੇ ਜਾਰੀ ਕੀਤੇ ਸਾਂਝੇ ਬਿਆਨ ਵਿਚ ਕਿਹਾ ਕਿ ਕਿਰਪਾਨ ਦੇ ਪਹਿਨਣ ਨੂੰ ਲੈ ਕੇ ਜੋ ਮਸਲਾ ਸੀ ਹੁਣ ਹੱਲ ਕਰ ਲਿਆ ਗਿਆ ਹੈ | ਇਸ ਮਾਮਲੇ ਵਿਚ ਪੈਦਾ ਹੋਈ ਗ਼ਲਤਫ਼ਹਿਮੀ ਨਾਲ ਦੋ ਵਿਦਿਆਰਥੀ ਪ੍ਰਭਾਵਿਤ ਹੋਏ ਸਨ |

ਕੁਝ ਰਿਪੋਰਟਾਂ ਦੇ ਉਲਟ ਵਿਦਿਆਰਥੀਆਂ ਨੂੰ ਕਦੇ ਵੀ ਕਾਲਜ ਵਿਚੋਂ ਨਹੀਂ ਕੱਢਿਆ ਗਿਆ ਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਿਰਪਾਨ ਸਮੇਤ ਸਭ ਕੱਕਾਰ ਪਹਿਨ ਕੇ ਆਉਣ ਦੀ ਖੁੱਲ੍ਹ ਹੈ | ਸਿੱਖ ਕੌਾਸਲ ਤੇ ਕਾਲਜ ਵਲੋਂ ਭਵਿੱਖ ‘ਚ ਵੀ ਇਕੱਠੇ ਮਿਲ ਕੇ ਕੰਮ ਕਰਨ ਤੇ ਅਜਿਹੇ ਮਾਮਲਿਆਂ ਨੂੰ ਨਜਿੱਠਣ ਤੇ ਪੈਦਾ ਹੋਣ ਵਾਲੀਆਂ ਗ਼ਲਤ ਫਹਿਮੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ ਤਾਂ ਕਿ ਭਵਿੱਖ ਵਿਚ ਕੋਈ ਗ਼ਲਤ ਫਹਿਮੀ ਨਾ ਪੈਦਾ ਹੋ ਸਕੇ |

About thatta

Comments are closed.

Scroll To Top
error: