ਤਲਵੰਡੀ ਚੌਧਰੀਆਂ ਵਿਖੇ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ।

28

ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਡਿਸਪੈਂਸਰੀ ਤਲਵੰਡੀ ਚੌਧਰੀਆਂ ਵਿਖੇ ਸਮਾਰਟ ਕਾਰਡ ਧਾਰਕਾਂ ਲਈ ਵਿਸ਼ੇਸ਼ ਆਰ.ਐਸ.ਵੀ.ਵਾਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਡਾ: ਧਰਮਿੰਦਰ ਅਹੀਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਨਿਰੀਖਣ ਡਾ: ਨਰਿੰਦਰ ਸਿੰਘ ਤੇਜੀ ਐਸ.ਐਮ.ਓ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਨੇ ਕੀਤਾ | ਡਾ: ਅਹੀਰ ਨੇ ਦੱਸਿਆ ਕਿ ਇਸ ਆਰ.ਐਸ.ਵੀ.ਆਈ ਕੈਂਪ ਵਿਚ ਆਏ 60 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਡਾ: ਨਰਿੰਦਰ ਸਿੰਘ ਤੇਜੀ ਵੱਲੋਂ ਸਮਾਰਟ ਕਾਰਡ ਧਾਰਕਾਂ ਨੂੰ ਸਮਾਰਟ ਕਾਰਡ ਦੇ ਫਾਇਦਿਆਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ