Breaking News
Home / ਤਾਜ਼ਾ ਖਬਰਾਂ / ਤਲਵੰਡੀ / ਤਲਵੰਡੀ ਚੌਧਰੀਆਂ ਵਿਖੇ ਕੀਰਤਨ ਦਰਬਾਰ ਅੱਜ; talwandichaudhrian.com ‘ਤੇ ਦੇਖੋ LIVE

ਤਲਵੰਡੀ ਚੌਧਰੀਆਂ ਵਿਖੇ ਕੀਰਤਨ ਦਰਬਾਰ ਅੱਜ; talwandichaudhrian.com ‘ਤੇ ਦੇਖੋ LIVE

ਸ੍ਰੀ ਗੁਰੂ ਨਾਨਕ ਦੇਵ ਜੀ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਠਵਾਂ ਕੀਰਤਨ ਦਰਬਾਰ ਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿਖੇ ਅੱਜ 18 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਸਮਾਗਮ ਦੀਆਂ ਮੁਕੰਮਲ ਤਿਆਰੀਆਂ ਵਜੋਂ ਕੀਤੀ ਗਈ ਮੀਟਿੰਗ ਉਪਰੰਤ ਸੁਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਬਿੱਕਾ ਨੇ ਦੱਸਿਆ ਕਿ ਇਸ ਰਾਤਰੀ ਸਮਾਗਮ ਵਿਚ ਸੰਤ ਮਹਾਂਪੁਰਸ਼ ਜਗਜੀਤ ਸਿੰਘ ਹਰਖੋਵਾਲ ਤੇ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਵਾਲਿਆਂ ਤੋਂ ਇਲਾਵਾ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਭਾਈ ਹਰਜੀਤ ਸਿੰਘ ਤੇ ਰਾਗੀ ਭਾਈ ਦਵਿੰਦਰ ਸਿੰਘ ਸੋਢੀ ਅਤੇ ਭਾਈ ਰਵਿੰਦਰ ਸਿੰਘ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ ਤੇ ਕਈ ਹੋਰ ਰਾਗੀ ਜਥੇ ਪੁੱਜ ਰਹੇ ਹਨ। ਇਸ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਆਫਿਸ਼ੀਅਲ ਵੈਬਸਾਈਟ sultanpurlodhi.in ਦਾ ਰਸਮੀ ਉਦਘਾਟਨ ਭਾਈ ਦਵਿੰਦਰ ਸਿੰਘ ਸੋਢੀ, ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਰਵਿੰਦਰ ਸਿੰਘ ਜੀ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਜਾਵੇਗਾ। ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਤਲਵੰਡੀ ਚੌਧਰੀਆਂ ਦੀ ਵੈਬਸਾਈਟ talwandichaudhrian.com ‘ਤੇ ਅੱਜ ਸ਼ਾਮ 6 ਵਜੇ ਤੋਂ ਦੇਰ ਰਾਤ ਸਮਾਪਤੀ ਤੱਕ ਕੀਤਾ ਜਾ ਰਿਹਾ ਹੈ।

About thatta

Comments are closed.

Scroll To Top
error: