ਤਲਵੰਡੀ ਚੌਧਰੀਆਂ-ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਸੋਕਾ ਰਾਹਤ ਦਿੱਤੀ ਜਾਵੇ-ਲਿੱਟਾਂ *

10

ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਚੌਧਰੀਆਂ ਵਿਖੇ ਹੋਈ। ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਕਿਸਾਨ ਆਗੂਆਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਝੋਨੇ ਹੇਠ ਰਕਬੇ ਨੂੰ ਸੋਕਾ ਰਾਹਤ 500 ਰੁਪੈ ਪ੍ਰਤੀ ਕੁਇੰਟਲ ਕਿਸਾਨ ਨੂੰ ਦਿੱਤਾ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਮੰਗ ਕੀਤੀ ਕਿ ਕਿਸਾਨਾਂ ਦਾ 150 ਕਰੋੜ ਬਕਾਇਆਂ ਕਿਸਾਨਾਂ ਵਿਚ ਤੁਰੰਤ ਵੰਡਿਆਂ ਜਾਵੇ। ਮੀਟਿੰਗ ਵਿਚ ਐਸ.ਐਸ.ਪੀ ਕਪੂਰਥਲਾ ਰਵਚਰਨ ਸਿੰਘ ਬਰਾੜ ਵੱਲੋਂ ਲੁੱਟਾਂ ਖੋਹਾਂ ਕਰਨ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਛੇੜੀ ਗਈ ਸਖ਼ਤ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਚਰਨ ਸਿੰਘ ਕੰਗ ਜ਼ਿਲ੍ਹਾ ਜਨਰਲ ਸਕੱਤਰ, ਇਕਬਾਲ ਸਿੰਘ ਬਾਘੜੀਆ ਸੂਬਾ ਕਮੇਟੀ ਮੈਂਬਰ, ਕਰਮ ਸਿੰਘ ਢਿਲਵਾਂ, ਸੁਰਜੀਤ ਸਿੰਘ ਨੰਬਰਦਾਰ,ਰਤਨ ਸਿੰਘ ਕੰਗ, ਬਲਦੇਵ ਸਿੰਘ ਵੜੈਚ ਤਲਵੰਡੀ, ਤਰਲੋਕ ਸਿੰਘ, ਗੁਰਮੁੱਖ ਸਿੰਘ, ਤਰਲੋਕ ਸਿੰਘ ਵੜੈਚ ਗੁਰਮੇਲ ਸਿੰਘ ਅਮਾਨੀ ਪੁਰ , ਤਾਰਾ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ ਨਡਾਲਾ, ਜੋਗਿੰਦਰ ਸਿੰਘ, ਸੰਤੋਖ ਸਿੰਘ, ਇਕਬਾਲ ਸਿੰਘ ਹੈਬਤ ਪੁਰ ਬਲਾਕ ਪ੍ਰਧਾਨ ਸੁਲਤਾਨ ਪੁਰ ਲੋਧੀ ਰਾਜ ਸਿੰਘ, ਗੁਰਦੇਵ ਸਿੰਘ ਆਦਿ ਸ਼ਾਮਲ ਸਨ।