Home / ਹੈਡਲਾਈਨਜ਼ ਪੰਜਾਬ / ਢੱਡਰੀਆਂ ਵਾਲੇ ਅਤੇ ਟਕਸਾਲ ਮੁਖੀ ਇਸ ਤਰੀਕੇ ਨਾਲ ਸਿੱਖ ਕੌਮ ਤੇ ਅਹਿਸਾਨ ਕਰ ਸਕਦੇ ਹਨ

ਢੱਡਰੀਆਂ ਵਾਲੇ ਅਤੇ ਟਕਸਾਲ ਮੁਖੀ ਇਸ ਤਰੀਕੇ ਨਾਲ ਸਿੱਖ ਕੌਮ ਤੇ ਅਹਿਸਾਨ ਕਰ ਸਕਦੇ ਹਨ

ਇੱਕ ਵਿਚਾਰ ਆਪ ਸੱਭ ਦੇ ਵਿਚਾਰਨ ਲਈ: ਜੂਨ ਮਹੀਨੇ ਲਈ ‘ਜੰਗ-ਬੰਦੀ’ ਜਾਂ ਸ਼ਰਧਾਂਜਲੀ ਲਈ ਚੁੱਪ ਅਰਦਾਸ

ਕੀ ਜੂਨ ਦੇ ਸ਼ਹੀਦੀ ਮਹੀਨੇ ਲਈ ਅਸੀਂ ਧਾਰਮਿੱਕ ਵਿਵਾਦਾਂ ਵਾਲੇ ਮਸਲਿਆਂ ਉਤੇ ਇੱਕ ਦੂਜੇ ਦੇ ਖਿਲਾਫ ਬੋਲਣਾ ਬੰਦ ਨਹੀਂ ਕਰ ਸਕਦੇ? ਇਸ ਨੂੰ ਤੁਸੀਂ ‘ਜੰਗ-ਬੰਦੀ’ ਕਹਿ ਲਉ, ਜਾਂ ਸ਼ਰਧਾਂਜਲੀ ਲਈ ਚੁੱਪ ਅਰਦਾਸ ਕਹਿ ਲਉ, ਪਰ ਕੌਮ ਉਤੇ ਇਹ ਅਹਿਸਾਨ ਕਰ ਹੀ ਦਿਉ। ਅਗਰ ਇੰਝ ਕਰ ਸਕੀਏ ਤਾਂ ਇਹ ਸਾਡੀ ਸ਼ਹੀਦਾਂ ਨੂੰ ਸੱਚੀ ਤੇ ਸਹੀ ਸ਼ਰਧਾਂਜਲੀ ਹੋਵੇਗੀ।

ਸ਼ਾਇਦ ਇੱਕ ਮਹੀਨੇ ਦੀ ਚੁੱਪ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਕੋਈ ਦਰ ਖੋਲ੍ਹ ਦੇਵੇ। ਵਿਵਾਦਾਂ ਵਿੱਚ ਉਲਝ ਕੇ, ਝੱਗੜ੍ਹੇ, ਤੇ ਲੜ੍ਹਾਈਆਂ ਕਰ ਕੇ ਤਾਂ ਅਸੀਂ ਬਹੁਤ ਦੇਖ ਲਿਆ ਹੈ । ਕਿਸੇ ਧਿਰ ਨੂੰ ਕੌਮ ਦਾ ਕੋਈ ਭਲਾ ਹੋਇਆ ਦਿਖਾਈ ਦਿੰਦਾ ਹੋਵੇ ਤਾਂ ਉਹ ਜਾਣੇ, ਮਾਯੂਸੀ ਤਾਂ ਸੱਭ ਪਾਸੇ ਦਿਖਾਈ ਦਿੰਦੀ ਹੈ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ।

ਬੇਨਤੀ ਕਰਤਾ — ਦੁਨੀਆਭਰ ਵਿਚ ਵੱਸਦਾ ਸਮੂਹ ਸਿੱਖ ਜਗਤ

ਮੁੱਖ ਲਿਖਤ- ਸਰਦਾਰ ਗਜਿੰਦਰ ਸਿੰਘ (ਦਲ ਖਾਲਸਾ)

About thatta

Comments are closed.

Scroll To Top
error: