ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਮੀਟਿੰਗ ‘ਚ ਜਥੇਬੰਦੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ

3

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸੁਲਤਾਨਪੁਰ ਲੋਧੀ 1 ਅਤੇ ਸੁਲਤਾਨਪੁਰ ਲੋਧੀ 2 ਦੀ ਇਕ ਸਾਂਝੀ ਮੀਟਿੰਗ ਬਾਬਾ ਦਰਬਾਰਾ ਸਿੰਘ ਗੁਰਦੁਆਰਾ (ਸਮਾਧ) ਟਿੱਬਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਸਕੱਤਰ ਕਰਮ ਸਿੰਘ ਨੇ ਕੀਤੀ। ਮੀਟਿੰਗ ਵਿਚ ਜਥੇਬੰਦੀ ਦੀ ਮਜ਼ਬੂਤੀ ਲਈ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜਿੱਥੇ ਜਥੇਬੰਦੀ ਦੀ ਮਜ਼ਬੂਤੀ ਦੀ ਲੋੜ ਹੈ ਉੱਥੇ ਸਮੂਹ ਅਧਿਆਪਕ ਵਰਗ ਨੂੰ ਇਕ ਹੋ ਕੇ ਲੜਨ ਦੀ ਲੋੜ ਹੈ। ਆਗੂਆਂ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਮਾਸਟਰ ਕੇਡਰ ਵਿਚ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ. ਪੀ. ਈ. ਓ. ਦੀਆਂ ਵੀ ਪ੍ਰਮੋਸ਼ਨਾਂ ਕੀਤੀਆਂ ਜਾਣ ਅਤੇ ਬਦਲੀਆਂ ਵਿਚ ਰਾਜਨੀਤਿਕ ਦਖ਼ਲ ਬੰਦ ਕੀਤਾ ਜਾਵੇ, ਮਿਡ-ਡੇ-ਮੀਲ ਗਰਾਂਟ ਤੁਰੰਤ ਜਾਰੀ ਕੀਤੀ ਜਾਵੇ, ਕੁਕਿੰਗ ਕਾਸਟ ਅਤੇ ਵਰਕਰਾਂ ਤੇ ਵਲੰਟੀਅਰ ਅਧਿਆਪਕਾਂ ਦੀ ਤਨਖ਼ਾਹ ਜਾਰੀ ਕੀਤੀ ਜਾਵੇ, ਦਫ਼ਤਰਾਂ ਵਿਚ ਅਧਿਆਪਕਾਂ ਦੀਆਂ ਮੁਸ਼ਕਿਲਾਂ ਅਤੇ ਕੰਮਾਂ ਤੋਂ ਆਨਾ ਕਾਨੀ ਕਰਨੀ ਅਤੇ ਜੀ.ਪੀ.ਐਫ. ਕੱਢਵਾਉਣ ਵਿਚ ਢਿੱਲ ਮੱਠ ਬੰਦ ਕੀਤੀ ਜਾਵੇ, ਖ਼ਜ਼ਾਨਾ ਅਫ਼ਸਰ ਸੁਲਤਾਨਪੁਰ ਵੱਲੋਂ ਅਧਿਆਪਕਾਂ ਦੀਆਂ ਅਦਾਇਗੀਆਂ ਵਿਚ ਜਾਣਬੁੱਝ ਕੇ ਆਨਾ ਕਾਨੀ ਸਬੰਧੀ ਤਾੜਨਾ ਕੀਤੀ ਜਾਵੇ। ਬੁਲਾਰਿਆਂ ਵਿਚ ਕਰਮ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ ਸੀਨੀਅਰ, ਜਗਮੋਹਨ ਜਾਂਗਲਾ, ਜਸਵੀਰ ਸਿੰਘ ਸੂਜੋਕਾਲਾ, ਚਮਨ ਲਾਲ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਸੁਖਚੈਨ ਸਿੰਘ, ਬਲਜੀਤ ਸਿੰਘ ਬੱਬਾ, ਜਰਨੈਲ ਸਿੰਘ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਦੇਸ ਰਾਜ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ, ਅਸ਼ਵਨੀ ਕੁਮਾਰ ਟਿੱਬਾ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਰਕੇਸ਼ ਕੁਮਾਰ ਕੁਲਦੀਪ ਠਾਕਰ, ਰਾਜ ਕੁਮਾਰ, ਕੰਵਲਦੀਪ ਸਿੰਘ, ਸੁਖਵਿੰਦਰ ਸਿੰਘ, ਸਾਧੂ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਹਰਭਜਨ ਸਿੰਘ, ਦਲਬੀਰ ਸਿੰਘ ਸੈਂਟਰ ਇੰਚਾਰਜ ਬਿਧੀਪੁਰ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਬੂਲਪੁਰ, ਜਗਜੀਤ ਸਿੰਘ ਰਾਜੂ, ਸੰਦੀਪ ਸਿੰਘ, ਬਲਬੀਰ ਕਾਲਰੂ, ਅਜੈ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਦੋਵਾਂ ਬਲਾਕਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਸੁਲਤਾਨਪੁਰ ਲੋਧੀ-1 ਦਾ ਪ੍ਰਧਾਨ ਬਲਬੀਰ ਸਿੰਘ ਸੈਦਪੁਰ, ਸਕੱਤਰ ਬਲਜੀਤ ਸਿੰਘ ਬੱਬਾ, ਸੁਲਤਾਨਪੁਰ ਲੋਧੀ-2 ਦਾ ਪ੍ਰਧਾਨ ਸੁਖਚੈਨ ਸਿੰਘ ਅਤੇ ਸਕੱਤਰ ਗੁਰਦੇਵ ਸਿੰਘ ਚੁਣੇ ਗਏ।