Home / ਤਾਜ਼ਾ ਖਬਰਾਂ / ਠੱਟਾ ਨਵਾਂ / ਠੱਟਾ ਨਵਾਂ ‘ਚ ਲਗਾਇਆ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਸਮਾਪਤ।

ਠੱਟਾ ਨਵਾਂ ‘ਚ ਲਗਾਇਆ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਸਮਾਪਤ।

20thindkpt01(ਥਿੰਦ)- ਨੌਜਵਾਨਾਂ ‘ਚ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਚ ਟਰਬਨ ਟਿਊਟਰ ਸੁਹੱਪਨਦੀਪ ਸਿੰਘ ਮੋਮੀ, ਸਰਬਜੀਤ ਸਿੰਘ ਥਿੰਦ ਤੇ ਪਵਨਦੀਪ ਸਿੰਘ ਕਾਹਨਾਂ ਦੀ ਅਗਵਾਈ ਵਿਚ ਲਗਾਏ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਵਿਚ ਇਲਾਕੇ ਦੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ | ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਭਾਗ ਲੈਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਜਸਬੀਰ ਕੌਰ ਨੇ ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵਿਚ ਸਿੱਖੀ ਦੀ ਸ਼ਾਨ ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਵਧੀਆ ਉਪਰਾਲਾ ਹੈ | ਇਸ ਮੌਕੇ ਸੁਹੱਪਣਦੀਪ ਸਿੰਘ, ਸਰਬਜੀਤ ਸਿੰਘ ਤੇ ਪਵਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਲਾਇਨ ਸੁਖਵਿੰਦਰ ਸਿੰਘ, ਸਰਪੰਚ ਜਸਬੀਰ ਕੌਰ, ਦਲਜੀਤ ਸਿੰਘ, ਬਿਕਰਮ ਸਿੰਘ ਮੋਮੀ, ਜੀਤ ਸਿੰਘ, ਹਰਜਿੰਦਰ ਸਿੰਘ ਕਰੀਰ, ਬਾਬਾ ਵੀਰ ਸਿੰਘ, ਸੁਖਪ੍ਰੀਤ ਸਿੰਘ, ਨਵਕੀਰਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ |

About thatta

Comments are closed.

Scroll To Top
error: