ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

10

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਸਮੂਹ ਮਾਰਕੀਟ ਵੱਲੋਂ ਮੇਨ ਬਜ਼ਾਰ ਠੱਟਾ ਨਵਾਂ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਬਾਬਾ ਬਲਵਿੰਦਰ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਾਲਿਆਂ ਨੇ ਅਰਦਾਸ ਕਰਕੇ ਛਬੀਲ ਸ਼ੁਰੂ ਕਰਵਾਈ। ਇਸ ਮੌਕੇ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ, ਸ. ਸ਼ਿਵਚਰਨ ਸਿੰਘ, ਸ. ਸੁਖਵਿੰਦਰ ਸਿੰਘ, ਸ. ਦਲਵਿੰਦਰ ਸਿੰਘ ਬੱਬੂ, ਸ. ਦਿਲਬਾਗ ਸਿੰਘ ਟੇਲਰ ਮਾਸਟਰ, ਸ. ਬਲਜਿੰਦਰ ਸਿੰਘ ਕਰੀਰ, ਸ. ਬਲਜੀਤ ਸਿੰਘ ਬੱਲੀ, ਸ. ਹਰਜਿੰਦਰ ਸਿੰਘ ਲੀਡਰ, ਸ. ਹਰਵਿੰਦਰ ਸਿੰਘ ਪੱਪੀ, ਸ. ਅਰਵਿੰਦਰ ਸਿੰਘ ਲਾਡੀ, ਸ. ਕੁਲਵੰਤ ਸਿੰਘ ਫੋਰਮੈਨ, ਸੁਹੱਪਨਦੀਪ ਸਿੰਘ ਮੋਮੀ ਅਤੇ ਕੁਲਦੀਪ ਸਿੰਘ ਦੀਪੀ ਹਾਜ਼ਰ ਸਨ।