ਟਿੱਬਾ ਵਿਖੇ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ ਗਿਆ।

12

21032013ਡਾ: ਨਰਿੰਦਰ ਸਿੰਘ ਐਸ.ਐਮ.ਓ. ਟਿੱਬਾ ਦੀ ਨਿਗਰਾਨੀ ਹੇਠ ਡਾ: ਰੁਪੇਸ਼ ਕੁਮਾਰ ਵੱਲੋਂ ਟਿੱਬਾ ਵਿਖੇ 10 ਤੋਂ 19 ਸਾਲਾਂ ਦੇ ਬੱਚਿਆਂ ਵਿਚ ਖੂਨ ਦੀ ਕਮੀ ਸਬੰਧੀ ਆਸ਼ਾ ਵਰਕਰਾਂ ਤੇ ਏ.ਐਨ.ਐਮ. ਦੀ ਇਕ ਦਿਨਾਂ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਬੋਲਦੇ ਹੋਏ ਡਾ: ਤੇਜੀ ਨੇ ਕਿਹਾ ਕਿ ਲੜਕੀਆਂ ਵਿਚ ਖੂਨ ਦੀ ਕਮੀ ਹੋਣ ‘ਤੇ ਆਇਰਨ ਦੀਆਂ ਗੋਲੀਆਂ ਵਾਧੂ ਖੁਰਾਕ ਵਜੋਂ ਦੇਣੀਆਂ ਚਾਹੀਦੀਆਂ ਹਨ | ਉਨ੍ਹਾਂ ਦੱਸਿਆ ਕਿ ਖੂਨ ਦੀ ਨਮੀ ਨੂੰ ਪੂਰਾ ਕਰਨ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਗੋਲੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਡਾ: ਤੇਜੀ ਨੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਵਿਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿਮ ਚਲਾਉਣ | ਇਸ ਮੌਕੇ ਡਾ: ਰੁਪੇਸ਼ ਕੁਮਾਰ, ਦਵਿੰਦਰ ਸਿੰਘ ਖਾਲਸਾ ਫਾਰਮਾਸਿਸਟ ਅਤੇ ਵੱਡੀ ਗਿਣਤੀ ਵਿਚ ਏ.ਐਨ.ਐਮ. ਤੇ ਆਸ਼ਾ ਵਰਕਰ ਹਾਜ਼ਰ ਸਨ |