ਟਿੱਬਾ ਜ਼ੋਨ ਤੋਂ ਉਮੀਦਵਾਰ ਬਲਵਿੰਦਰ ਕੌਰ ਤੇ ਨੀਲਮ ਦੇ ਹੱਕ ‘ਚ ਇਕੱਤਰਤਾ।

17

05052013 (1)ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਬੀਬੀ ਬਲਵਿੰਦਰ ਕੌਰ ਤੇ ਪੰਚਾਇਤ ਸੰਮਤੀ ਪਰਮਜੀਤਪੁਰ ਤੋਂ ਮੈਡਮ ਨੀਲਮ ਦੇ ਸਨਮਾਨ ਵਿਚ ਪਿੰਡ ਪਰਮਜੀਤਪੁਰ ਵਿਖੇ ਇਕ ਇਕੱਤਰਤਾ ਪੰਚਾਇਤ ਘਰ ਵਿਖੇ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਤੇ ਨਗਰ ਵਾਸੀਆਂ ਵੱਲੋਂ ਜਿਥੇ ਦੋਹਾਂ ਉਮੀਦਵਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ, ਉਥੇ ਚੇਅਰਮੈਨ ਵੱਲੋਂ 11 ਹਜ਼ਾਰ ਰੁਪਏ ਚੋਣ ਫੰਡ ਵਜੋਂ ਵੀ ਦਿੱਤੇ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੁੱਚਾ ਸਿੰਘ ਚੌਹਾਨ, ਪੀ.ਏ ਬਲਦੇਵ ਸਿੰਘ ਖੁਰਦਾਂ, ਸਰਪੰਚ ਗੁਰਜੀਤ ਸਿੰਘ ਢਿੱਲੋਂ ਆਦਿ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਨੇ ਪਿੰਡ ਵਾਸੀਆਂ ਵੱਲੋਂ ਉਮੀਦਵਾਰਾਂ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਤੇ ਸੰਮਤੀ ਉਮੀਦਵਾਰ ਮੈਡਮ ਨੀਲਮ ਨੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ ਖੁਰਦਾਂ, ਰਾਮ ਸਿੰਘ, ਨਿਰਮਲ ਸਿੰਘ ਆੜ੍ਹਤੀ, ਐਡਵੋਕੇਟ ਵਰਿੰਦਰਜੀਤ ਸਿੰਘ ਸ਼ੈਲੀ, ਫਕੀਰ ਸਿੰਘ ਸੂਬੇਦਾਰ, ਕੁਲਬੀਰ ਸਿੰਘ, ਡਾ: ਕੁਲਵੰਤ ਸਿੰਘ, ਕਸ਼ਮੀਰ ਸਿੰਘ ਧੰਜੂ, ਨੰਬਰਦਾਰ ਮਨਜੀਤ ਸਿੰਘ, ਭੁਪਿੰਦਰ ਸਿੰਘ, ਸਾਧੂ ਸਿੰਘ, ਮੱਸਾ ਸਿੰਘ, ਹਰਜਿੰਦਰ ਸਿੰਘ, ਦਲਬੀਰ ਸਿੰਘ, ਪ੍ਰੀਤਮ ਸਿੰਘ, ਅਜਾਇਬ ਸਿੰਘ, ਸ਼ੁਬੇਗ ਸਿੰਘ, ਰਾਜਾ ਕੋਚ, ਗੁਰਬਖਸ਼ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ, ਡਾ: ਬੂਟਾ ਸਿੰਘ, ਮੁਖਵਿੰਦਰ ਸਿੰਘ, ਹਰਜੀਤ ਸਿੰਘ, ਗੁਰਮੇਜ ਸਿੰਘ, ਸੁਖਚੈਨ ਸਿੰਘ, ਕੇਵਲ ਸਿੰਘ, ਸੈਕਟਰੀ ਤਰਸੇਮ ਸਿੰਘ, ਗੁਰਵਿੰਦਰ ਸਿੰਘ ਧੰਜੂ, ਜੋਗਿੰਦਰ ਸਿੰਘ, ਗਿਆਨ, ਸੁਰਜੀਤ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਨੰਬਰਦਾਰ ਗਿਆਨ ਸਿੰਘ, ਫੁੰਮਣ ਸਿੰਘ, ਸੂਬੇਦਾਰ ਗੁਰਮੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ ਪੰਡੋਰੀ ਜਗੀਰ, ਸਾਬਕਾ ਸਰਪੰਚ ਅਮਰਜੀਤ ਕੌਰ ਖੁਰਦਾਂ ਵੀ ਹਾਜ਼ਰ ਸਨ |