Home / ਖਬਰਾਂ ਸਿੱਖ ਜਗਤ ਦੀਆਂ / ਜੇ ਸਿੱਖ ਸਿੱਖ ਨੂੰ ਨਾਂ ਮਾਰੇ, ਤਾਂ ਕੌਮ ਕਦੇ ਨਾਂ ਹਾਰੇ; ਇਹਨਾਂ 2 ਸਿੱਖ ਧੜਿਆਂ ਵਿਚਕਾਰ ਹੋਈ ਖੂਨੀ ਝੜਪ

ਜੇ ਸਿੱਖ ਸਿੱਖ ਨੂੰ ਨਾਂ ਮਾਰੇ, ਤਾਂ ਕੌਮ ਕਦੇ ਨਾਂ ਹਾਰੇ; ਇਹਨਾਂ 2 ਸਿੱਖ ਧੜਿਆਂ ਵਿਚਕਾਰ ਹੋਈ ਖੂਨੀ ਝੜਪ

ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੂਟ ਦੇ ਮੈਂਬਰਾਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ‘ਚ ਸੋਮਵਾਰ ਦੀ ਦੁਪਹਿਰ ਤਿੰਨ ਵਜੇ ਗੁਰੂ ਨਾਨਕ ਦੇਵ ਹਸਪਤਾਲ ‘ਚ ਖੂਨੀ ਟਕਰਾਅ ਹੋਇਆ। ਵਾਰਦਾਤ ‘ਚ ਦੋਹਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦ ਦੋਨੋਂ ਪੱਖਾਂ ਦੇ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਸਰੇ ‘ਤੇ ਹਮਲਾ ਕੀਤਾ ਜਿਸ ਦੌਰਾਨ ਹਸਪਤਾਲ ‘ਚ ਮੌਜੂਦ ਮਰੀਜ਼ਾਂ ਨੇ ਭੱਜ ਕੇ ਆਪਣੀ ਜਾਨ ਬਚਾਈ।

Tarna DalTarna Dal

ਤਰਨਾ ਦਲ ਦੇ ਰੰਜੀਤ ‘ਸਿੰਘ ਭਇਥੇਵਧ ਤੇ ਸੰਜੀਤ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਿਲ ਹੈ। ਜਦ ਕਿ ਸਤਕਾਰ ਕਮੇਟੀ ਦੇ ਮੈਂਬਰਾਂ ਨੂੰ ਕਿਸੇ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ। ਘਟਨਾ ਦੇ ਬਾਰੇ ‘ਚ ਪਤਾ ਚੱਲਦੇ ਹੀ ਡੀਸੀਪੀ ਅਮਰੀਕ ਸਿੰਘ ਪਵਾਰ ਭਾਰੀ ਪੁਲਿਸ ਬਲ ਦੇ ਨਾਲ ਗੁਰੂ ਨਾਨਕ ਦੇਵ ਹਸਪਤਾਲ ‘ਚ ਪੁੱਜੇ। ਡੀਸੀਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Tarna Dal

ਤਰਨਾ ਦਲ ਦੇ ਜੱਥੇਦਾਰ ਨਰਾਇਣ ਨੇ ਇਲਜ਼ਾਮ ਲਗਾਂਉਂਦੇ ਹੋਏ ਕਿਹਾ ਹੈ ਕਿ ਸਤਿਕਾਰ ਕਮੇਟੀ ਦੇ ਕੁਝ ਮੈਂਬਰ ਹੁਣ ਨਹਿੰਗ ਜੱਥੇਬੰਦੀਆਂ ਨੂੰ ਬਦਨਾਮ ਕਰਨ ਦੇ ਲਈ ਪ੍ਰਚਾਰ ਕਰ ਰਹੇ ਹਨ। ਇਸਦੇ ਵਿਰੋਧ ‘ਚ ਉਹਨਾਂ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਨਾਲ ਬੈਠ ਕਿ ਗੱਲ ਕਰਨ ਦੀ ਸਹਿਮਤੀ ਜਤਾਈ ਸੀ। ਇਸਦੇ ਬਾਅਦ ਸਮਾਂ ਤਹਿ ਕੀਤਾ ਗਿਆ ਸੀ ਕਿ ਲੋਪੋ ਦੇ ਨਜ਼ਦੀਲ ਇਕ ਸਥਾਨ ‘ਤੇ ਦੋਹੇ ਜੱਥੇਬੰਦੀਆਂ ਦੇ ਮੈਂਬਰ ਆਪਸ ‘ਚ ਬੈਠ ਕਿ ਗੱਲਬਾਤ ਕਰਨ ਦੀ ਸਹਿਮਤੀ ਜਤਾਈ ਸੀ। ਇਸਦੇ ਬਾਅਦ ਸਮਾਂ ਤਹਿ ਕੀਤਾ ਗਿਆ ਸੀ। ਬਾਬਾ ਨਰਾਇਣ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਤਰਨਾ ਦਲ ਦੇ ਮੈਂਬਰ ਲੋਪੋ ਦੇ ਕੋਲ ਇਕੱਠੇ ਹੋ ਰਹੇ ਸਨ।

Tarna DalTarna Dal

ਇਲਜ਼ਾਮ ਇਹ ਹਨ ਕਿ ਸਤਿਕਾਰ ਕਮੇਟੀ ਨੇ ਉਥੇ ਰਣਜੀਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਅੱਜ ਸੋਮਵਾਰ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਵਾਰਡ ਨੰਬਰ ਸੱਤ ‘ਚ ਰੂਫਰ ਕਰ ਦਿੱਤਾ। ਬਾਬਾ ਨਰਾਇਣ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਸਤਿਕਾਰ ਕਮੇਟੀ ਦੇ ਹਥਿਆਬੰਦ 25-30 ਮੈਂਬਰਾਂ ਲੁਕ ਕੇ ਗੁਰੂ ਨਾਨਕ ਦੇਵ ਹਸਪਤਾਲ ‘ਚ ਵੜ ਕੇ ਹਮਲਾ ਕਰ ਦਿੱਤਾ। ਜਦ ਤਰਨਾ ਦਲ ਦੇ ਮੈਂਬਰਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਪੱਖਾਂ ‘ਚ ਖੂਨੀ ਸੰਘਰਸ਼ ਹੋਇਆ। ਜਿਸ ਤੋਂ ਬਾਅਦ ਹਸਪਤਾਲ ‘ਚ ਦਹਿਸ਼ਤ ਦਾ ਮਹੌਲ ਬਣ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Tarna Dal

About thatta

Comments are closed.

Scroll To Top
error: