ਜਿਸ ਪਿੰਡ ਬਣਨਾ ਚਾਹੁੰਦਾ ਨਹੀਂ, ਕੋਈ ਬਾਪ ਏ ਧੀਆਂ ਦਾ, ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।

18

dALWINDER tHATTE wALA

ਜਿਸ ਪਿੰਡ ਬਣਨਾ ਚਾਹੁੰਦਾ ਨਹੀਂ, ਕੋਈ ਬਾਪ ਏ ਧੀਆਂ ਦਾ।
ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।
ਵੀਰ ਵਿਆਹਵਣ ਵੇਲੇ ਵੀਰ ਦੀ ਘੋੜੀ ਗਾਊਗੀ,
ਬੈਠ ਤ੍ਰਿੰਝਣੀ ਇਕੱਠੀਆਂ ਹੋ ਕੇ ਚਰਖਾ ਡਾਹੂਗੀ।
ਕੀ ਹਾਲ ਫਿਰ ਹੋਣਾ ਪਿੰਡ ਦੀਆਂ ਸੁੰਨੀਆਂ ਵੀਹਾਂ ਦਾ,
ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।
ਸੁੰਨੀਆਂ ਪਿੱਪਲੀ ਪੀਂਘਾਂ ਕੌਣ ਝੂਟਣ ਆਊਗੀ,
ਰੱਖੜੀ ਵਾਲੇ ਦਿਨ ਭੈਣ ਤਾਂ ਚੇਤੇ ਆਊਗੀ।
ਫਿੱਕਾ ਪਊ ਸੁਆਦ ਸਾਉਣ ਦੇ ਵਰਦੇ ਮੀਹਾਂ ਦਾ,
ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।
ਦਲਵਿੰਦਰ ਠੱਟੇ ਵਾਲੇ ਸਭ ਨੂੰ ਸੋਚੀਂ ਪਾ ਦਿੱਤਾ,
ਉਹ ਵੀ ਤਾਂ ਇੱਕ ਧੀ ਸੀ ਜਿਸ ਨੇ ਸਾਨੂੰ ਸਾਹ ਦਿੱਤਾ।
ਜਿਸ ਟੱਬਰ ਵਿੱਚ ਧੀ ਕੋਈ ਹੈ ਨਹੀਂ,
ਕੀ ਕਰਨਾ ਪੰਜ ਸੱਤ ਜੀਆਂ ਦਾ,
ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।
ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।
-ਦਲਵਿੰਦਰ ਠੱਟੇ ਵਾਲਾ

1 COMMENT

Comments are closed.