ਜਿਲ੍ਹਾ ਸਿੱਖਿਆ ਅਫਸਰ (ਸੈ).ਸ੍ਰੀ ਰੂਪ ਲਾਲ ਰੂਪ ਵੱਲੋਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਮੈਗਜ਼ੀਨ ਰੌਸ਼ਨੀ-2012 ਜ਼ਾਰੀ।

9

ਸਕੂਲਾਂ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਮੈਗਜ਼ੀਨ ਰੂਪ ਵਿਚ ਛਾਪਣਾ ਵਿਦਿਆਰਥੀਆਂ ਵਿਚ ਸਿਰਜਣਾਤਮਕ ਪ੍ਰਤਿਭਾ ਨੂੰ ਉਭਾਰਨ ਦਾ ਇਕ ਸ਼ਾਨਦਾਰ ਉਪਰਾਲਾ ਹੈ ਅਤੇ ਜਿਹੜੇ ਸਕੂਲਾਂ ਨੇ ਇਸ ਨੂੰ ਅਪਣਾਇਆ ਹੈ, ਉਨ੍ਹਾਂ ਸਕੂਲਾਂ ਵਿਚ ਵਿਦਿਅਕ ਮਾਹੌਲ ਨੂੰ ਹੋਰ ਸਾਜਗਾਰ ਬਣਾਉਣ ਨੂੰ ਬੱਲ ਮਿਲੇਗਾ | ਇਹ ਸ਼ਬਦ ਸਟੇਟ ਐਵਾਰਡੀ ਸ੍ਰੀ ਰੂਪ ਲਾਲ ਰੂਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਇਥੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਪਲੇਠਾ ਮੈਗਜ਼ੀਨ ਰੌਸ਼ਨੀ 2012 ਰਿਲੀਜ਼ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ਮੈਗਜ਼ੀਨ ਬਾਲ ਰੂਪ ਸੁਪਨਿਆ ਨੂੰ ਸਾਕਾਰ ਕਰਨ ਦਾ ਵੀ ਚੰਗਾ ਉਪਰਾਲਾ ਹੈ | ਇਸ ਮੌਕੇ ਮੁੱਖ ਅਧਿਆਪਕ ਹਰਜੀਤ ਸਿੰਘ ਰਮਸਾ ਚੇਅਰਮੈਨ ਮਾਸਟਰ ਜੋਗਿੰਦਰ ਸਿੰਘ, ਦਲਵਿੰਦਰ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ, ਹੈੱਡਮਾਸਟਰ ਡੱਲਾ ਦਲਵਿੰਦਰ ਸਿੰਘ ਰਾਓ, ਬਲਵਿੰਦਰ ਸਿੰਘ ਹੀਰਾ, ਮਾਸਟਰ ਜੋਗਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਕੌਰ, ਨਵਨੀਤ ਕੌਰ ਵੀ ਹਾਜ਼ਰ ਸਨ