Home / ਸੁਣੀ-ਸੁਣਾਈ / ਜਲਦ ਆ ਰਿਹਾ ‘ਤੂਫਾਨ ਸਿੰਘ’ ਬਣ ਕੇ ਪ੍ਰਸਿੱਧ ਗਾਇਕ ਰਣਜੀਤ ਬਾਵਾ।

ਜਲਦ ਆ ਰਿਹਾ ‘ਤੂਫਾਨ ਸਿੰਘ’ ਬਣ ਕੇ ਪ੍ਰਸਿੱਧ ਗਾਇਕ ਰਣਜੀਤ ਬਾਵਾ।

Punjabio-Jaagde-Ke-Sutte-Mp3-Song-Download-Free-–-Ranjit-Bawa
ਜਲੰਧਰ- ਰਣਜੀਤ ਬਾਵਾ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਿਚੋਂ ਇਕ ਹਨ। ਬਾਵਾ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ ਹਨ। ਗੀਤਾਂ ਤੋਂ ਬਾਅਦ ਹੁਣ ਬਾਵਾ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੀ ਹਾਂ, ਰਣਜੀਤ ਬਾਵਾ ‘ਤੂਫਾਨ ਸਿੰਘ’ ਨਾਂ ਦੀ ਫਿਲਮ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਅਸਲ ਜ਼ਿੰਦਗੀ ‘ਤੇ ਆਧਾਰਿਤ ਹੈ।
ਇਸ ਫਿਲਮ ਵਿਚ ਰਣਜੀਤ ਬਾਵਾ ਤੋਂ ਇਲਾਵਾ ਸ਼ੇਫਾਲੀ ਸ਼ਰਮਾ, ਯਸ਼ਪਾਲ ਸ਼ਰਮਾ ਤੇ ਗੁਰਚਰਨ ਵਿਰਕ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਅਜੇ ਮੋਸ਼ਨ ਪੋਸਟਰ ਹੀ ਰਿਲੀਜ਼ ਹੋਇਆ ਹੈ। ਇਸ ਦੇ ਟਰੇਲਰ ਤੇ ਰਿਲੀਜ਼ ਡੇਟ ਬਾਰੇ ਕੁਝ ਵੀ ਜਾਣਕਾਰੀ ਅਜੇ ਤਕ ਨਹੀਂ ਮਿਲੀ।

About thatta

Comments are closed.

Scroll To Top
error: