ਜਥੇ: ਅਮਰੀਕ ਸਿੰਘ ਸਾਹੀ ਨੂੰ ਸ਼ਰਧਾ ਦੇ ਫੁੱਲ ਭੇਂਟ *

10

ਸਰਪੰਚ ਹਰਜਿੰਦਰ ਸਿੰਘ ਘੁੰਮਾਣ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਦੇ ਜੀਜਾ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਸਾਹੀ ਜਿੰਨਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੇ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਗੋਬਿੰਦ ਸਿੰਘ ਵਿਖੇ ਭਾਈ ਗੁਰਸਾਹਿਬ ਸਿੰਘ ਸੋਹੀ ਕੀਰਤਨੀ ਜਥੇ ਤੇ ਭਾਈ ਜਗੀਰ ਸਿੰਘ ਭੱਟੀ ਵੱਲੋਂ ਵੈਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰੀਕ ਸਿੰਘ ਦੇ ਵੱਡੇ ਲੜਕੇ ਚਰਨਜੀਤ ਸਿੰਘ ਨੂੰ ਪਗੜੀ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ। ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ, ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਵੇਈਂ ਪੂਈਂ, ਸ਼੍ਰੋਮਣੀ ਅਕਾਲੀ ਦਲ ਸਰਕਲ ਸੁਲਤਾਨਪੁਰ ਲੋਧੀ ਵੱਲੋਂ ਜ਼ੁੰਮੇਵਾਰੀ ਦੀ ਦਸਤਾਰਾਂ ਭੇਟ ਕੀਤੀਆਂ ਗਈਆਂ। ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਸੁੱਚਾ ਸਿੰਘ ਚੌਹਾਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਗੁਰਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਬਲਾਕ ਸੰਮਤੀ, ਮਾਸਟਰ ਗੁਰਦੇਵ ਸਿੰਘ ਪ੍ਰਧਾਨ ਐਸ. ਸੀ. ਸੈੱਲ ਜ਼ਿਲ੍ਹਾ ਕਪੂਰਥਲਾ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ. ਮਾਸਟਰ ਪੂਰਨ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੁਗਰਾਜਪਾਲ ਸਿੰਘ ਸਾਹੀ, ਸਵਰਨ ਸਿੰਘ ਖ਼ਾਲਸਾ ਮੈਨੇਜਿੰਗ ਡਾਇਰੈਕਟਰ ਦਸਮੇਸ਼ ਅਕੈਡਮੀ, ਗੁਰਦੀਪ ਸਿੰਘ ਜੱਜ ਮੈਨੇਜਿੰਗ ਡਾਇਰੈਕਟਰ ਅਕਾਲ ਅਕੈਡਮੀ, ਸੁਖਵਿੰਦਰ ਸਿੰਘ ਬੱਬੂ ਮੇਵਾ ਸਿੰਘ ਵਾਲਾ, ਪ੍ਰਧਾਨ ਗੁਰਚਰਨ ਸਿੰਘ ਗੋਇੰਦ ਵਾਲ ਸਾਹਿਬ, ਕੁਲਵਿੰਦਰ ਸਿੰਘ ਸੰਧੂ, ਸਰਪੰਚ ਪ੍ਰੇਮ ਸਿੰਘ ਗੋਇੰਦਵਾਲ ਸਾਹਿਬ, ਜਸਬੀਰ ਸਿੰਘ ਚੀਮਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਪੂਰਥਲਾ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਬਲਵਿੰਦਰ ਸਿੰਘ ਤੁੜ, ਉਪ-ਚੇਅਰਮੈਨ ਬਾਬਾ ਜੀਤ ਸਿੰਘ ਬਲਾਕ ਸੰਮਤੀ, ਪ੍ਰਿੰਸੀਪਲ ਰਾਜਵੰਤ ਸਿੰਘ, ਹਰਦਿਆਲ ਸਿੰਘ ਨਿਹਾਲਾ ਮੁਲਾਜ਼ਮ ਰੇਲ ਕੋਚ ਫ਼ੈਕਟਰੀ ਸਨ। ਆਈਆਂ ਸੰਗਤਾਂ ਨੂੰ ਜੀ ਆਇਆਂ ਅਤੇ ਧੰਨਵਾਦ ਸਰਪੰਚ ਹਰਜਿੰਦਰ ਸਿੰਘ ਘੁੰਮਾਣ ਨੇ ਕੀਤਾ ਕਿ ਸਟੇਜ ਦਾ ਸੰਚਾਲਨ ਜਥੇਦਾਰ ਹਰਭਜਨ ਸਿੰਘ ਘੁੰਮਣ ਨੇ ਕੀਤਾ। ਹਾਜ਼ਰਾਂ ਵਿੱਚ ਜਸਵਿੰਦਰ ਸਿੰਘ ਜੋਸਨ ਕੌਮੀ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਬਲੀ, ਮਾਸਟਰ ਜਰਨੈਲ ਸਿੰਘ, ਜਥੇਦਾਰ ਮੋਹਣ ਸਿੰਘ, ਮਹਿੰਗਾ ਸਿੰਘ, ਪੰਡਿਤ ਪ੍ਰਸ਼ੋਤਮ ਲਾਲ, ਪ੍ਰਮੋਦ ਕੁਮਾਰ, ਜਸਵਿੰਦਰ ਸਿੰਘ ਸਰਪੰਚ, ਜਰਨੈਲ ਸਿੰਘ ਏ.ਐਸ.ਆਈ., ਰਾਜ ਸਿੰਘ ਸਰਪੰਚ, ਜਗੀਰ ਸਿੰਘ ਉਪ-ਚੇਅਰਮੈਨ, ਮਾਸਟਰ ਪਿਆਰਾ ਸਿੰਘ, ਚਮਨ ਲਾਲ ਜੀਤ ਸਿੰਘ ਚੁਲੱਧੀਆ, ਮਾਸਟਰ ਗੁਰਚਰਨ ਸਿੰਘ ਸੁਲਤਾਨਪੁਰ, ਭੁਪਿੰਦਰ ਸਿੰਘ ਬੱਬੂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਵੜੈਚ, ਗੁਰਚਰਨ ਸਿੰਘ ਮੰਗੂਪੁਰ, ਪ੍ਰੀਤਮ ਸਿੰਘ ਓਠੀ, ਕਸ਼ਮੀਰ ਸਿੰਘ, ਹਰੀ ਚੰਦ ਸਹਿਗਲ ਬਲਵਿੰਦਰ ਡਿਪਟੀ, ਸਰਪੰਚ ਜਗਤਾਰ ਸਿੰਘ ਖਿਣਰ ਪੁਰ, ਪ੍ਰਗਟ ਸਿੰਘ, ਲੱਖਾ ਸਿੰਘ ਸ਼ਾਲਾ ਪੁਰ, ਸ਼ਮਸ਼ੇਰ ਸਿੰਘ ਰੱਤੜਾ, ਸੁਰਜੀਤ ਸਿੰਘ ਭਾਰਜ, ਅਮਰੀਕ ਭਾਰਜ, ਮਨਜੀਤ ਸਿੰਘ, ਸਰਪੰਚ ਜਗੀਰ ਸਿੰਘ ਨੂਰਪੁਰ ਆਦਿ ਹਾਜ਼ਰ ਸਨ।