ਛੱਡ ਦੇ ਮਨ ਆਈਆਂ, ਤੂੰ ਗੁਰੂ ਲੜ ਲੱਗ, ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ।

45

Dalwinder Thatte wala

ਪੰਤਾਲੀਆਂ ਤੋ ਟੱਪਿਆ ਪਰ ਮੇਰੇ ਵਿਚ ਆਕੀ ਏ,

ਸਭ ਕੁੱਝ ਪਾ ਲਿਆ, ਗੁਰੂ ਵਾਲਾ ਹੋਣਾ ਬਾਕੀ ਏ।

ਕਿੰਨਾ ਚਿਰ ਹੋਰ ਏਥੇ, ਬੈਠੇ ਰਹਿਣਾ ਭੋਲਿਆ,

ਅੱਖਾਂ ਮੂਹਰੇ ਘੁੰਮੇ ਮੇਰੇ, ਮੌਤ ਵਾਲੀ ਝਾਕੀ ਏ।

ਦੌਲਤਾਂ ਤੇ ਸ਼ੌਹਰਤਾਂ ਤਾਂ, ਸੱਭ ਏਥੇ ਰਹਿ ਜਾਣੀਆਂ,

ਉੱਥੇ ਧਨ ਜੋੜ ਜਿੱਥੇ, ਕਰਨੀ ਨਾ ਰਾਖੀ ਏ।

ਜੱਗ ਤੇ ਬਥੇਰੇ ਲੋਕ, ਮੂਰਖ ਬਣਾਏ ਹੋਣੇ,

ਪਰ ਉਥੇ ਤੇਰੀ ਨਾ, ਕੋਈ ਚੱਲਣੀ ਚਲਾਕੀ ਏ।

ਇਕੱਲਾ ਆਇਆ ਤੇ ਇਕੱਲਾ, ਹੀ ਜਾਣਾ ਪੈਣਾ ਤੈਨੂੰ,

ਕਿਸੇ ਨਾ ਸਾਥ ਦੇਣਾ, ਤੇਰੇ ਜੋ ਅੰਗੀ ਸਾਕੀ ਏ।

ਛੱਡ ਦੇ ਮਨ ਆਈਆ, ਤੂੰ ਗੁਰੂ ਲੜ ਲੱਗ,

ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ।

ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ।

-ਦਲਵਿੰਦਰ ਠੱਟੇ ਵਾਲਾ