Home / ਤਾਜ਼ਾ ਖਬਰਾਂ / ਬੂਲਪੁਰ / ਚੰਦੀ ਬੀ ਫਾਰਮ ਬੂਲਪੁਰ ਵੱਲੋਂ ਅਰਜਨ ਫਾਰਮ ਕਪੂਰਥਲਾ ਵਿਖੇ ਪ੍ਰਦਰਸ਼ਨੀ ਲਗਾਈ।

ਚੰਦੀ ਬੀ ਫਾਰਮ ਬੂਲਪੁਰ ਵੱਲੋਂ ਅਰਜਨ ਫਾਰਮ ਕਪੂਰਥਲਾ ਵਿਖੇ ਪ੍ਰਦਰਸ਼ਨੀ ਲਗਾਈ।

14042013ਬੀਤੇ ਦਿਨੀਂ ਖੇਤੀਬਾੜੀ ਵਿਭਾਗ ਕਪੂਰਥਲਾ ਵੱਲੋਂ ਸਾਊਣੀ ਦੀ ਫਸਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ ਅਰਜਨ ਫਾਰਮ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਆਤਮਾ ਸਕੀਮ ਤਹਿਤ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਕੀਤਾ ਤੇ ਪ੍ਰਧਾਨਗੀ ਅਲਕਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤੀ ਗਈ। ਇਸ ਮੇਲੇ ‘ਚ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਨਰੰਕਾਰ ਸਿੰਘ ਸਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ਦੌਰਾਨ  ਇਲਾਕੇ ਦੇ ਮਸ਼ਹੂਰ ਕਿਸਾਨ ਸ. ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਨੇ ਵੀ ਇਸ ਕਿਸਾਨ ਮੇਲੇ ਵਿੱਚ ਚੰਦੀ ਬੀ ਫਾਰਮ ਦਾ ਸਟਾਲ ਲਗਾਇਆ। ਜਿਸ ਵਿੱਚ ਉਹਨਾਂ ਨੇ ਤਿਆਰ ਕੀਤੇ ਗਏ ਸ਼ਹਿਦ ਦੀ ਨੁਮਾਇਸ਼ ਲਗਾਈ। ਸ੍ਰੀਮਤੀ ਅਲਕਨੰਦਾ ਦਇਆਲ, ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇਸ ਸਟਾਲ ਵਿੱਚ ਸ਼ਿਰਕਤ ਕੀਤੀ ਅਤੇ ਚੰਦੀ ਬੀ ਫਾਰਮ ਵੱਲੋਂ ਤਿਆਰ ਕੀਤੇ ਸ਼ਹਿਦ ਦੀ ਖੂਬ ਸ਼ਲਾਘਾ ਕੀਤੀ।

About admin thatta

Comments are closed.

Scroll To Top
error: