Home / ਤਾਜ਼ਾ ਖਬਰਾਂ / ਬੂਲਪੁਰ / ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਦੀ ਟੀਮ ਵੱਲੋਂ ਪਿੰਡ ਬੂਲਪੁਰ ਦਾ ਦੌਰਾ *

ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਦੀ ਟੀਮ ਵੱਲੋਂ ਪਿੰਡ ਬੂਲਪੁਰ ਦਾ ਦੌਰਾ *

jpoਬੀਤੇ ਦਿਨੀਂ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਜੈਪੁਰ ਦੀ ਟੀਮ ਪਿੰਡ ਬੂਲਪੁਰ ਵਿਖੇ ਪਹੁੰਚੀ। ਜਿਸ ਵਿੱਚ ਉਹਨਾਂ ਨੇ ਬਲਾਕ ਸੁਲਤਾਨਪੁਰ ਲੋਧੀ ਵਿੱਚ ਕਿਸਾਨਾਂ ਦਾ ਸਬਜ਼ੀ ਉਤਪਾਦਕ ਕਲੱਸਟਰ ਬਨਾਉਣ ਲਈ ਜਾਣਕਾਰੀ ਦਿੱਤੀ। ਟੀਮ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਰਾਹੀਂ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਕਿਸਾਨਾਂ ਤੱਕ ਪਹੁੰਚਾਉਣਗੇ। ਇਸ ਮੌਕੇ ਸ. ਸਰਵਣ ਸਿੰਘ ਚੰਦੀ ਨੇ ਆਈ ਟੀਮ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਗਰੁੱਪ ਬਣਾ ਕੇ ਹੀ ਕਿਸਾਨ ਆਪਣੀਆਂ ਸਬਜੀਆਂ ਦਾ ਸਹੀ ਮੁੱਲ ਲੈ ਸਕਦੇ ਹਨ ਅਤੇ ਵੱਧ ਮੁਨਾਫਾ ਕਮਾ ਸਕਦੇ ਹਨ। ਇਸ ਮੌਕੇ ਟੀਮ ਮੈਂਬਰ ਸ੍ਰੀ ਬਰਜੇਸ਼ ਕੁਮਾਰ, ਸ੍ਰੀ ਰਿਸ਼ੀ ਕਪੂਰ ਅਤੇ ਇਲਾਕੇ ਦੇ ਨਾਮਵਰ ਕਿਸਾਨ ਮੌਜੂਦ ਸਨ।

About admin thatta

Comments are closed.

Scroll To Top
error: