ਗੱਠਜੋੜ ਸਰਕਾਰ ਨੇ ਪਹਿਲ ਦੇ ਆਧਾਰ ‘ਤੇ ਕੰਮ ਕੀਤੇ-ਦਰੀਏਵਾਲ *

9

ਗੱਠਜੋੜ ਦੀ ਸਰਕਾਰ ਨੇ ਗ਼ਰੀਬ ਵਰਗ ਤੇ ਕਿਸਾਨਾਂ ਦੇ ਹਿੱਤਾਂ ਲਈ ਪਹਿਲ ਦੇ ਆਧਾਰ ‘ਤੇ ਕੰਮ ਕੀਤੇ। ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਦਰੀਏਵਾਲ ਨੇ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਸਸਤਾ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੇ ਕੇ ਗ਼ਰੀਬ ਲੋਕਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹਨ ਅਤੇ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਅਤੇ ਸਮੇਂ-ਸਮੇਂ ਕਿਸਾਨੀ ਜਿਣਸਾਂ ਦੇ ਮੁੱਲ ਵਿਚ ਵੱਡੇ ਵਾਧੇ ਕਰ ਕੇ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ: ਸਰਬਜੀਤ ਸਿੰਘ ਮੱਕੜ ਵੱਲੋਂ ਹਲਕੇ ਦੇ ਕਰਵਾਏ ਜਾ ਰਹੇ ਪਹਿਲ ਦੇ ਆਧਾਰ ‘ਤੇ ਵਿਕਾਸ ਕਾਰਜ ਸ਼ਲਾਘਾਯੋਗ ਕਦਮ ਹਨ। ਇਸ ਮੌਕੇ ਉਨ੍ਹਾਂ ਨਾਲ ਹਰਮਿੰਦਰ ਸਿੰਘ ਔਜਲਾ, ਪਲਵਿੰਦਰ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸੋਨੀ, ਨਵਜੀਤ ਸਿੰਘ ਕਾਲਾ ਸੰਘਿਆ, ਸੁੱਖਾ ਦੰਦੂਪੁਰ, ਡਾ: ਪ੍ਰਕਾਸ਼ ਸਿੰਘ ਬੂਹ, ਗੁਰਚਰਨ ਸਿੰਘ ਦਰੀਏਵਾਲ, ਮਾਸਟਰ ਫ਼ਕੀਰ ਸਿੰਘ, ਸੋਹਨ ਸਿੰਘ ਜੋਸਨ, ਜਥੇਦਾਰ ਦੀਵਾਨ ਸਿੰਘ, ਪੰਮਾ ਯੂ.ਕੇ (ਬਿਆਸ), ਬੀਬੀ ਮਹਿੰਦਰ ਕੌਰ ਸਾਬੂਵਾਲ, ਬੀਬੀ ਗੁਰਮੀਤ ਕੌਰ ਦਰੀਏਵਾਲ ਆਦਿ ਹਾਜ਼ਰ ਸਨ।