ਗੈਸ ਉਪਭੋਗਤਾ ਆਧਾਰ ਕਾਰਡ ਜੱਜ ਗੈਸ ਏਜੰਸੀ ਦੇ ਦਫ਼ਤਰ ‘ਚ ਜਮ੍ਹਾਂ ਕਰਵਾਉਣ-ਕੇਨੀ

26

d96322032ਜਿਨ੍ਹਾਂ ਗੈਸ ਉਪਭੋਗਤਾਵਾਂ ਨੇ ਹੁਣ ਤੱਕ ਗੈਸ ਏਜੰਸੀ ਪਾਸ ਆਪਣੇ ਆਧਾਰ ਕਾਰਡ ਨਹੀਂ ਜਮਾਂ ਕਰਵਾਏ, ਉਹ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਜੱਜ ਗੈਸ ਏਜੰਸੀ ਦੇ ਦਫ਼ਤਰ ਵਿਖੇ ਕੰਮ ਵਾਲੇ ਦਿਨ ਵਿਚ ਜਮਾਂ ਕਰਵਾ ਦੇਣ ਤਾਂ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਗੈਸ ‘ਤੇ ਸਬਸਿਡੀ ਦਾ ਲਾਭ ਲੈ ਸਕਣ। ਇਹ ਸ਼ਬਦ ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ ਦੇ ਪਾਰਟਨਰ ਕੰਵਲਨੈਣ ਸਿੰਘ ਕੇਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਹੇ। ਉਨ੍ਹਾਂ ਕਿਹਾ ਕਿ ਜਿਹੜੇ ਗੈਸ ਉਪਭੋਗਤਾਵਾਂ ਦੇ ਆਧਾਰ ਕਾਰਡ ਅਜੇ ਤੱਕ ਨਹੀਂ ਬਣੇ ਹਨ, ਉਹ ਗੈਸ ਏਜੰਸੀ ਦੇ ਦਫ਼ਤਰ ਆ ਕੇ ਆਪਣੇ ਆਧਾਰ ਕਾਰਡ ਬਣਵਾ ਸਕਦੇ ਹਨ ਤੇ ਆਉਣ ਸਮੇਂ ਆਪਣੇ ਕੋਲ ਗੈਸ ਵਾਲੀ ਕਾਪੀ ਤੇ ਇਕ ਆਈ.ਡੀ. ਪਰੂਫ਼ ਜਿਵੇਂ ਰਾਸ਼ਨ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਦੀ ਇਕ ਫ਼ੋਟੋ ਕਾਪੀ ਲੈ ਕੇ ਆਉਣ। ਇਸ ਮੌਕੇ ਉਨ੍ਹਾਂ ਦੇ ਨਾਲ ਕਮਲਜੀਤ ਸਿੰਘ ਨੰਢਾ, ਬਾਬਾ ਮਨਦੀਪ ਸਿੰਘ, ਰੋਬਿਨਦੀਪ ਸਿੰਘ ਜੈਨਪੁਰ ਆਦਿ ਹਾਜ਼ਰ ਸਨ। (source Ajit)