Home / ਤਾਜ਼ਾ ਖਬਰਾਂ / ਮੰਗੂਪੁਰ / ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਤਰਕਸ਼ੀਲ ਸਨ-ਦੋਧਰ

ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਤਰਕਸ਼ੀਲ ਸਨ-ਦੋਧਰ

ktreਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਸੁਚੇਤ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਕਪੂਰਥਲਾ ਇਕਾਈ ਟਿੱਬਾ ਵੱਲੋਂ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਨੇ ਭਾਗ ਲਿਆ। ਸੈਮੀਨਾਰ ਦੇ ਮੁੱਖ ਬੁਲਾਰੇ ਸੁਰਜੀਤ ਸਿੰਘ ਦੋਧਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਤਰਕਸ਼ੀਲ ਸਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਹਿੱਸੇ ਵਿੱਚ ਸਾਧੂਆਂ, ਪਖੰਡੀਆਂ, ਪੰਡਤਾਂ ਅਤੇ ਜੋਤਸ਼ੀਆਂ ਨੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਸਾਹਿਬ ਨੇ ਹਜ਼ਾਰਾਂ ਮੀਲ ਪੰਧ ਕਰਕੇ ਆਪਣੀ ਤਰਕ ਨਾਲ ਉਹਨਾਂ ਦੇ ਝੂਠ ਦਾ ਭਾਂਡਾ ਚੁਰਾਹੇ ਭੰਨਿਆ ਅਤੇ ਸੱਚ ਕੀ ਹੈ? ਦਾ ਉਪਦੇਸ਼ ਲੋਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਚੈਨਲਾਂ ਤੇ ਟੀ. ਵੀ. ਮਾਲਕਾਂ ਨੂੰ ਵੱਡੀਆਂ ਰਕਮਾਂ ਦੇ ਕੇ ਸਾਧੂ, ਸੰਤ, ਪੰਡਿਤ ਅਤੇ ਜੋਤਸ਼ੀ ਕਿਸਮਤ ਬਦਲਣ ਦੇ ਨਿੱਤ ਨਵੇਂ ਉਪਾਅ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਲੋਕ ਜੇਕਰ ਹਿੰਮਤ ਰੱਖਦੇ ਹਨ ਤਾਂ ਮੈਂ ਚੈਂਲਜ ਕਰਦਾ ਹਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਮੇਰੇ ਕੀਤੇ ਦਸ ਸਵਾਲਾਂ ਦਾ ਜਵਾਬ ਦੇ ਦੇਣ ਮੈ ਨਿੱਜੀ ਤੌਰ ਤੇ 2 ਲੱਖ ਰੁਪਏ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 5 ਲੱਖ, ਮੇਘ ਰਾਜ ਮਿੱਤਰ ਵੱਲੋਂ 1 ਕਰੋੜ ਰੁਪਏ ਅਤੇ ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਵੱਲੋਂ 60 ਲੱਖ ਰੁਪਏ ਨਗਦ ਦਿੱਤੇ ਜਾਣਗੇ। ਇਸ ਮੌਕੇ ਤੇ ਸੈਮੀਨਾਰ ਵਿਚ ਹਾਜ਼ਰੀਨ ਵੱਲੋਂ ਕਈ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਦੋਧਰ ਵੱਲੋਂ ਬਾ-ਦਲੀਲ ਜਵਾਬ ਦਿੱਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਤਰਕਸ਼ੀਲ ਸੁਸਾਇਟੀ ਟਿੱਬਾ, ਮਾ.ਚਮਨ ਲਾਲ, ਜਸਵੀਰ ਸਿੰਘ, ਕਰਨੈਲ ਸਿੰਘ, ਗੁਰਚਰਨ ਸਿੰਘ ਸਾਬਕਾ ਸਰਪੰਚ,ਮੈਥ ਮਾਸਟਰ ਹਰਮਿੰਦਰ ਢਿੱਲੋਂ,ਕਾਮਰੇਡ ਚਰਨ ਸਿੰਘ ਕਾਮਰੇਡ, ਰੇਸ਼ਮ ਸਿੰਘ ਖੇਤੀਬਾੜੀ ਇੰਸਪੈਕਟਰ, ਮਾ. ਮਨਜੀਤ ਸਿੰਘ,ਸੁਖਦੇਵ ਸਿੰਘ, ਗੁਰਭੇਜ ਸਿੰਘ, ਮੈਡਮ ਪ੍ਰਭਜੀਤ ਕੌਰ, ਬਲਜੀਤ ਸਿੰਘ ਬੱਬਾ, ਬਾਬਾ ਰਤਨ ਸਿੰਘ, ਭਜਨ ਸਿੰਘ ਫ਼ੌਜੀ, ਤਾਰਾ ਸਿੰਘ, ਗੁਰਦਿਆਲ ਡੌਲਾ, ਸੁਰਿੰਦਰਪ੍ਰਤਾਪ ਸਿੰਘ, ਸੁਰਜੀਤ ਸਿੰਘ ਡਰਾਈਵਰ, ਰਾਜਵਿੰਦਰ ਕੌਰ ਬਲਵਿੰਦਰ ਸਿੰਘ ਆੜ੍ਹਤੀਆ ਮਾਸਟਰ ਕੇਵਲ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

About admin thatta

Comments are closed.

Scroll To Top
error: