Home / ਤਾਜ਼ਾ ਖਬਰਾਂ / ਤਲਵੰਡੀ / ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਤੇ ਸਬ-ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਪੁੱਜੇ ਨਗਰ ਕੀਰਤਨ ਦਾ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ *

ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਤੇ ਸਬ-ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਪੁੱਜੇ ਨਗਰ ਕੀਰਤਨ ਦਾ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ *

ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਅੱਜ ਸੁਲਤਾਨਪੁਰ ਲੋਧੀ ਤੋਂ ਬਟਾਲੇ ਲਈ ਨਗਰ ਕੀਰਤਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਬ-ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਪੁੱਜਾ। ਜਿੱਥੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਚਾਹ-ਪਕੌੜਿਆਂ ਦੇ ਲੰਗਰ ਤੋਂ ਇਲਾਵਾ ਕਈ ਥਾਂਈ ਠੰਢੇ ਜਲ ਦੇ ਸਟਾਲ ਵੀ ਲਗਾਏ ਗਏ। ਪਾਲਕੀ ਸਾਹਿਬ ਦੀ ਆਮਦ ਤੇ ਸੰਗਤਾਂ ਨਤਮਸਤਕ ਹੋਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲਿਆ। ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਾ ਰਹੇ ਨਗਰ ਕੀਰਤਨ ਅੱਗੇ ਵੱਖ-ਵੱਖ ਗੱਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਤੇ ਸਵਾਗਤ ਕਰਨ ਵਾਲਿਆਂ ਵਿੱਚ ਪਹੁੰਚੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਗੁਰਦੀਪ ਸਿੰਘ ਭਾਗੋਰਾਈਆਂ, ਸੰਤ ਬਾਬਾ ਆਤਮਾ ਨੰਦ ਜੀ, ਹਰਜਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆਂ, ਤਰਸੇਮ ਸਿੰਘ ਜੋਸਨ, ਜਥੇਦਾਰ ਮਹਿੰਗਾ ਸਿੰਘ, ਤਰਸੇਮ ਸਿੰਘ ਮੋਮੀ, ਮੋਹਣ ਸਿੰਘ, ਅਰਵਿੰਦਰ ਸਿੰਘ ਰਾਣਾ, ਜਗੀਰ ਸਿੰਘ ਲੰਬੜ, ਜਥੇਦਾਰ ਹਰਭਜਨ ਸਿੰਘ ਘੁੰਮਣ, ਕੁਲਵਿੰਦਰ ਸਿੰਘ ਸੰਧੂ, ਬਖਸ਼ੀਸ ਸਿੰਘ ਬਿੱਲਾ ਪ੍ਰਵਾਸੀ ਭਾਰਤੀ, ਹਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ, ਉਕਾਰ ਸਿੰਘ ਜੋਸਨ, ਸੁਖਵਿੰਦਰ ਸਿੰਘ ਜੌਹਲ, ਸਿਮਰਨਜੀਤ ਸਿੰਘ ਮੋਮੀ ਵੱਲੋ ਪੰਜ ਪਿਆਰੇ ਸਹਿਬਾਨਾਂ ਨੂੰ ਸਿਰੋਪਾਓ ਭੇਟ ਕੀਤੇ। ਇਸ ਮੌਕੇ ਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਗੁਰਵਿੰਦਰ ਸਿੰਘ, ਸਿੰਗਾਰਾ ਸਿੰਘ ਲੋਹੀਆਂ, ਬਲਦੇਵ ਸਿੰਘ ਕਲਿਆਣ ਮੈਂਬਰ ਸਾਰੇ ਐਸ.ਜੀ.ਪੀ.ਸੀ.ਅਤੇ ਮੈਨੇਜਰ ਗੁਰਦੁਆਰਾ ਬੇਰ ਸਾਹਿਬ, ਸਰਬਜੀਤ ਕੌਰ ਧਰਮ ਪ੍ਰਚਾਰ ਕਮੇਟੀ ਤੋਂ ਇਲਾਵਾ ਕਈ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਹਾਜਰਾਂ ਵਿੱਚ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਮਹਾਂ ਸਿੰਘ, ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ, ਰੇਸ਼ਮ ਸਿੰਘ ਮੋਮੀ, ਜਸਬੀਰ ਸਿੰਘ, ਗੁਰਮੇਜ ਸਿੰਘ ਮਸੀਤਾਂ, ਜਸਵਿੰਦਰ ਸਿੰਘ ਜੋਸਨ, ਸੰਤੋਖ ਸਿੰਘ ਪ੍ਰਧਾਨ, ਚਰਨ ਸਿੰਘ ਮਸੀਤਾਂ, ਸਰਪੰਚ ਰਣਜੀਤ ਸਿੰਘ ਨੰਬਰਦਾਰ ਬਿਧੀਪੁਰ, ਨੰਬਰਦਾਰ ਜਗੀਰ ਸਿੰਘ, ਪ੍ਰਿਸੀਪਲ ਜਾਜਵੰਤ ਸਿੰਘ, ਹਰਦਿਆਲ ਸਿੰਘ, ਮਨਜੀਤ ਸਿੰਘ ਬੱਬ,ਤੀਰਥ ਸਿੰਘ, ਕਸ਼ਮੀਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

About admin thatta

Comments are closed.

Scroll To Top
error: