Home / ਤਾਜ਼ਾ ਖਬਰਾਂ / ਠੱਟਾ ਪੁਰਾਣਾ / ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 9ਵੀਂ ਪੈਦਲ ਯਾਤਰਾ 19 ਨੂੰ

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 9ਵੀਂ ਪੈਦਲ ਯਾਤਰਾ 19 ਨੂੰ

Flexਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ 9ਵੀਂ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 19 ਸਤੰਬਰ ਨੂੰ ਸੰਤ ਗੁਰਚਰਨ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਹੇਠ ਤੜਕੇ ਤਿੰਨ ਵਜੇ ਚੱਲੇਗੀ। ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੈਦਲ ਯਾਤਰਾ ਠੱਟਾ ਪੁਰਾਣਾ ਤੋਂ ਕਾਲੂ ਭਾਟੀਆ, ਦੰਦੂਪੁਰ, ਨੱਥੂਪੁਰ ਅੱਡਾ, ਮੁੰਡੀ ਮੋੜ, ਅੰਮਿ੍ਤਪੁਰ ਹੁੰਦੀ ਹੋਈ ਗੋਇੰਦਵਾਲ ਸਾਹਿਬ ਵਿਖੇ ਸਮਾਪਤ ਹੋਵੇਗੀ।

About thatta

Comments are closed.

Scroll To Top
error: