ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੁਫਤ ਕੈਂਸਰ ਚੈੱਕ ਲਗਾਇਆ ਗਿਆ

13

ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 04.07.2012 ਨੂੰ ਮੁਫਤ ਕੈਂਸਰ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਲਗਭਗ 150 ਮਰੀਜਾਂ ਦੇ ਕੈਂਸਰ, ਸ਼ੂਗਰ ਅਤੇ ਈ.ਸੀ.ਜੀ. ਦੇ ਟੈਸਟ ਰੋਕੋ ਕੈਂਸਰ ਕੈਂਪੇਅਨ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਗਏ। ਆਈਆਂ ਸੰਗਤਾਂ ਲਈ ਇਲਾਕਾ ਨਿਵਾਸੀ ਅਤੇ ਸਮੂਹ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਫਰੂਟ, ਕੋਲਡ ਡਰਿੰਕਸ ਅਤੇ ਰਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।