ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਦਾ ਕੰਮ ਜੋਰਾਂ ਸ਼ੋਰਾਂ ਤੇ

18

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੀ ਇਮਾਰਤ ਦਾ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਪੂਰੀ ਇਮਾਰਤ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ। ਬਣਾਈ ਜਾ ਰਹੀ ਇਸ ਤਿੰਨ ਮੰਜ਼ਿਲਾ ਇਮਾਰਤ ਦੀ ਮੀਨਾਕਾਰੀ ਦਾ ਕੰਮ ਵਿਸ਼ੇਸ਼ ਤੌਰ ਤੇ ਬੁਲਾਏ ਗਏ ਕਾਰੀਗਰਾਂ ਕੋਲੋਂ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਹਾਲ ਦੇ ਇਨਟੀਰੀਅਰ ਦਾ ਨਜ਼ਾਰਾ ਦੇਖ ਕੇ ਹੀ ਬਣਦਾ ਹੈ। ਇਸ ਸਮੁੱਚੇ ਕਾਰਜ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਆਪ ਖਾਸ ਦਿਲਚਸਪੀ ਲੈ ਕੇ ਕਰਵਾ ਰਹੇ ਹਨ। ਸੰਤ ਬਾਬਾ ਬੀਰ ਸਿੰਘ ਜੀ ਦੇ 179ਵੇਂ ਜੋੜ ਮੇਲੇ ਕਾਰਨ ਫਿਲਹਾਲ ਇਹ ਕੰਮ ਰੋਕ ਦਿੱਤਾ ਗਿਆ ਹੈ। ਉਮੀਦ ਹੈ ਕਿ ਇਸ ਸਾਲ ਵਿੱਚ ਇਹ ਕਾਰਜ ਸੰਪੰਨ ਹੋ ਜਾਵੇਗਾ।