ਗੁਰਦੁਆਰਾ ਸਿੰਘ ਸਭਾ ਦੇ ਦੀਵਾਨ ਹਾਲ ਅਤੇ ਲੰਗਰ ਹਾਲ ਵਿੱਚ ਪੱਥਰ ਲਗਾਉਣ ਦੀ ਸੇਵਾ ਸੁਰੂ ਕੀਤੀ ਗਈ *

2

lg9ਗੁਰਦੁਆਰਾ ਸਿੰਘ ਸਭਾ ਤਲਵੰਡੀ ਚੌਧਰੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੀਵਾਨ ਹਾਲ ਅਤੇ ਲੰਗਰ ਹਾਲ ਵਿੱਚ ਪੱਥਰ ਲਗਾਉਣ ਦੀ ਸੇਵਾ ਸੁਰੂ ਕੀਤੀ ਗਈ। ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਸੀ ਅਤੇ ਉਸ ਸਮੇਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸੁੰਦਰ ਗੁੰਮਟ ਬਣਾਉਣ ਬਾਰੇ ਵੀ ਅਮਿਹ ਵਿਚਾਰਾਂ ਕੀਤੀਆ ਗਈਆਂ ਅਤੇ ਉਸ ਦੀ ਸੇਵਾ ਵੀ ਇੱਕ ਮਹੀਨੇ ਤੱਕ ਸੁਰੂ ਹੋਣ ਬਾਰੇ ਫੈਸਲੇ ਲੈ ਗਏ ਅਤੇ ਬਾਅਦ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਬਾਬਾ ਅੱਛਰ ਜੀ, ਪ੍ਰਧਾਨ ਦਰਸ਼ਨ ਸਿੰਘ, ਕਸ਼ਮੀਰ ਸਿੰਘ ਸੰਧੂ, ਤਰਸੇਮ ਸਿੰਘ ਮੋਮੀ, ਜਗੀਰ ਸਿੰਘ ਲੰਬੜ, ਬਲਵਿੰਦਰ ਸਿੰਘ ਜੋਸਨ, ਜੀਤ ਸਿੰਘ ਚੁਲੱਧੀਆ, ਸੁਰਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚਾਨਾਂ, ਮੇਜਰ ਸਿੰਘ, ਰੇਸ਼ਮ ਸਿੰਘਮੋਮੀ, ਗੁਰਬਚਨ ਸਿੰਘ, ਰਾਜ ਕੁਮਾਰ, ਕੀਰਤਨਪਾਲ ਸਿੰਘ ਸੰਧੂ, ਕਮਲਜੀਤ ਸਿੰਘ ਮੋਮੀ, ਮਾਸਟਰ ਪ੍ਰਦੀਪ ਸਿੰਘ, ਕਾਲਾ ਜੱਟ, ਸਰਬਜੀਤ ਸਿੰਘ ਸਾਬਾ, ਸਾਵਣ ਸਿੰਘ ਆਦਿ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।