ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਹੈ।

14

ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਹੈ। ਇਸ ਸਬੰਧੀ ਪਿੰਡ ਦੇ ਮੁੱਖ ਸੇਵਾਦਾਰ ਭਾਈ ਬਲਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਾਠ ਮਿਤੀ 22 ਮਈ ਤੋਂ ਨਿਰਵਿਘਨਤਾ ਸਹਿਤ ਚੱਲ ਰਹੇ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਹੀ ਵੱਧ ਤੋਂ ਵੱਧ ਸੰਗਤਾਂ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ। ਇਹਨਾਂ ਪਾਠਾਂ ਦੀ ਸਮਾਪਤੀ ਮਿਤੀ 12 ਜੂਨ 2013 ਨੂੰ ਹੋਵੇਗੀ। ਪਿੰਡ ਦੇ ਨੰਨੇ ਮੁੰਨੇ ਬੱਚਿਆਂ ਵੱਲੋਂ ਰੋਜ਼ਾਨਾ ਹੀ ਪਿੰਡ ਵਿੱਚੋਂ ਸਿਖਰ ਦੁਪਿਹਰੇ ਬਾਲਟੀਆਂ ਲੈ ਕੇ ਦੁੱਧ ਅਤੇ ਬਰਫ ਇਕੱਤਰ ਕੀਤੀ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ।