ਗੁਰਦੁਆਰਾ ਪਾਰਕਲੀ ਆਸਟਰੇਲੀਆ ਲਈ ਸਰਕਾਰ ਵੱਲੋਂ ਸਾਢੇ ਸੱਤ ਲੱਖ ਡਾਲਰ ਦਾ ਯੋਗਦਾਨ।

9

d24879566ਫੈਡਰਲ ਮੈਂਬਰ ਆਫ਼ ਗਰੀਨਵੇਅ ਮਿਸ਼ੈਲ ਰੋਲੈਂਡ ਖਾਸ ਤੌਰ ‘ਤੇ ਪੰਜਾਬੀ ਪਹਿਰਾਵੇ ਵਿਚ ਗੁਰਦੁਆਰਾ ਪਾਰਕਲੀ ਪਹੁੰਚੇ ਅਤੇ ਗੁਰਦੁਆਰੇ ਦੇ ਹੋਰ ਵਿਕਾਸ ਲਈ ਸਾਢੇ ਸੱਤ ਲੱਖ ਡਾਲਰ ਦਾ ਚੈੱਕ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਭੇਟ ਕੀਤਾ। ਵਰਨਣਯੋਗ ਹੈ ਕਿ ਆਸਟ੍ਰੇਲੀਅਨ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਅਜਿਹੀ ਵੱਡੀ ਰਕਮ ਸਰਕਾਰੀ ਤੌਰ ‘ਤੇ ਗੁਰੂ ਘਰ ਨੂੰ ਭੇਟ ਕੀਤੀ ਗਈ ਹੋਵੇ। ਭਾਰਤੀ ਮੁਦਰਾ ਵਿਚ ਇਹ ਰਕਮ ਚਾਰ ਕਰੋੜ 20 ਲੱਖ ਦੇ ਕਰੀਬ ਬਣਦੀ ਹੈ। ਇਸ ਮੌਕੇ ਮਿਸ਼ੈਲ ਰੋਲੈਂਡ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਉਨ੍ਹਾਂ ਦੀ ਗੂੜ੍ਹੀ ਮਿੱਤਰਤਾ ਹੈ ਅਤੇ ਉਹ ਹਮੇਸ਼ਾ ਇਨ੍ਹਾਂ ਨਾਲ ਮਿਲ ਕੇ ਰਹਿਣਗੇ। ਐਮ. ਪੀ. ਮਿਸ਼ੈਲ ਰੋਲੈਂਡ ਨੇ ਇਹ ਵੀ ਕਿਹਾ ਕਿ ਇਸ ਗ੍ਰਾਂਟ ਲਈ ਬਲਵਿੰਦਰ ਸਿੰਘ ਚਾਹਲ ਨੇ ਬਹੁਤ ਮਿਹਨਤ ਕੀਤੀ ਹੈ।