Home / ਤਾਜ਼ਾ ਖਬਰਾਂ / ਠੱਟਾ ਨਵਾਂ / ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਪ੍ਰਵਾਸੀ ਵੀਰਾਂ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ 4 ਜੁਲਾਈ ਨੂੰ

ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਪ੍ਰਵਾਸੀ ਵੀਰਾਂ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ 4 ਜੁਲਾਈ ਨੂੰ

ਸੰਤ ਬਾਬਾ ਬੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਫਰੀ ਮੈਡੀਕਲ ਕੈਂਪ 4 ਜੁਲਾਈ 2012 ਦਿਨ ਬੁੱਧਵਾਰ ਨੂੰ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਆਯੋਜਨ ਪਿੰਡ ਠੱਟਾ ਦੇ ਇਟਲੀ ਵਿਚ ਰਹਿ ਰਹੇ ਨੌਜਵਾਨਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪ੍ਰਵਾਸੀ ਵੀਰਾਂ ਵੱਲੋਂ ਇਹੋ ਜਿਹੇ ਕੈਂਪ ਲਾ ਕੇ ਆਪਣੀ ਜਨਮ ਭੁਮੀ ਦੇ ਬਸ਼ਿੰਦਿਆਂ ਨੂੰ ਕੈਂਸਰ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਸੁਚੇਤ ਕਰਨਾ ਹੈ। ਗੁਰਦੁਆਰਾ ਗੋਬਿੰਦਸਰ ਲਵੀਨਿਓ ਰੋਮ ਦੇ ਪ੍ਰਧਾਨ ਭਾਈ ਅਜੀਤ ਸਿੰਘ ਥਿੰਦ, ਬਖਸ਼ੀਸ਼ ਸਿੰਘ ਸਹੋਤਾ, ਬਲਵਿੰਦਰ ਸਿੰਘ ਠੱਟਾ ਪੁਰਾਣਾ, ਬਖਸ਼ੀਸ਼ ਸਿੰਘ ਠੱਟਾ ਨਵਾਂ, ਮੇਹਰ ਸਿੰਘ ਠੱਟਾ ਨਵਾਂ ਤੇ ਰਣਜੀਤ ਸਿੰਘ ਰਾਣਾ ਅਤੇ ਪਿੰਡ ਦੇ ਹੋਰ ਨੌਜਵਾਨ ਇਸ ਕੈਂਪ ਦੀ ਸਫਲਤਾ ਲਈ ਸਿਰਤੋੜ ਮਿਹਨਤ ਕਰ ਰਹੇ ਹਨ। ਭਾਈ ਅਜੀਤ ਸਿੰਘ ਥਿੰਦ ਪ੍ਰਧਾਨ ਗੁਰਦੁਆਰਾ ਲਵੀਨਿਓ ਰੋਮ ਵਲੋਂ ਪਿੰਡ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਵੀਰਾਂ ਨੂੰ ਗੁਜਾਰਿਸ਼ ਹੈ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਤਨ-ਮਨ ਅਤੇ ਧਨ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹੋ ਜਿਹੇ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਣ। ਵਧੇਰੇ ਜਾਣਕਾਰੀ ਲਈ ਭਾਈ ਅਜੀਤ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰਬਰ 00393286817408 ਤੇ ਸੰਪਰਕ ਕੀਤਾ ਜਾ ਸਕਦਾ ਹੈ।

About admin thatta

Comments are closed.

Scroll To Top
error: