ਗਰੀਬ ਦੀ ਜ਼ਿੰਦਗੀ-ਬਿੰਦਰ ਕੋਲੀਆਂਵਾਲ ਵਾਲਾ

1

1
ਜਦ ਅੰਬਰ ਵੱਲ ਤੱਕ ਰਹੀ,
ਫਿਰ ਹੌਲੀ-ਹੌਲੀ ਢੱਕ ਰਹੀ ਸੀ।
ਵਿੱਚ ਅਸਮਾਨੀ ਬੱਦਲ ਗੇੜੀ ਲਾਉਂਦੇ ਸੀ,
ਕਿਤੇ-ਕਿਤੇ ਤਾਰੇ ਟਿਮ-ਟਿਮਾਉਂਦੇ ਸੀ।
ਆਪਣੇ ਫਿਕਰਾਂ ਦੇ ਵਿੱਚ ਡੁੱਬੀ ਜਾ,
ਫਿਰ ਆਪਣੇ ਦੁੱਖ ਵਿੱਚ ਖੁੱਭੀ ਮਾਂ।
ਸੋਚਾਂ ਦੇ ਕਹਿੰਦੀ ਰੱਬ ਨੂੰ ਤਾਨੇ ਦੇਂਦੀ ਏ,
ਜੇ ਇਸ ਜੱਗ ਤੇ ਲਿਆਉਣਾ ਸੀ,।
ਕੋਈ ਚੰਗਾ ਜੀਵਨ ਪਾਉਣਾ ਸੀ,
ਤਦ ਕੋਈ-ਕੋਈ ਕਣੀਂ ਆਵਣ ਲੱਗੀ।
ਮਾਂ ਘੁੱਟ ਕੇ ਪੁੱਤ ਨੂੰ ਸੀਨੇ ਲਾਵਣ ਲੱਗੀ,
ਲੱਗਿਆ ਜਿਵੇਂ ਹੜ ਹੁਣ ਆਵਣ ਲੱਗਾ।
ਮੇਰਾ ਸਭ ਕੁਝ ਰੁੜਕੇ ਜਾਵਣ ਲੱਗਾ,
ਬੇਸ਼ੱਕ ਓ ਅੰਦਰ ਉੱਠਕੇ ਜਾ ਸਕਦੀ ਸੀ।
ਆਪਣਾ ਸਭ ਕੁਝ ਲੁਕਾ ਸਕਦੀ ਸੀ,
ਪਰ ਗਰੀਬੀ ਦੀ ਕੋਈ ਅੱਤ ਨਹੀ ਸੀ।
ਬਿੰਦਰ ਉਸ ਘਰ ਦੀ ਛੱਤ ਨਹੀ ਸੀ।
ਉਸ ਘਰ ਦੀ ਛੱਤ ਨਹੀ ਸੀ….
ਉਸ ਘਰ ਦੀ ਛੱਤ ਨਹੀ ਸੀ….
ਬਿੰਦਰ ਕੋਲੀਆਂਵਾਲ ਵਾਲਾ
ਇਟਲੀ
00393279435236