ਗਰਾਮ ਪੰਚਾਇਤ ਵੱਲੋਂ ਬਣਾਈਆਂ ਜਾ ਰਹੀਆਂ ਤਿੰਨ ਦੁਕਾਨਾਂ ਦੀ ਬੋਲੀ ਕਰਵਾਈ ਗਈ *

14

3dਪਿੰਡ ਤਲਵੰਡੀ ਚੌਧਰੀਆਂ ਵਿਚ ਸਰਪੰਚ ਹਰਜਿੰਦਰ ਸਿੰਘ ਘੁਮਾਣ ਦੀ ਅਗਵਾਈ ਵਿਚ ਜਿੰਨੇ ਵੀ ਵਿਕਾਸ ਕਾਰਜ ਕੀਤੇ ਗਏ ਹਨ ਸ਼ਲਾਘਾ ਯੋਗ ਹਨ। ਸਰਪੰਚ ਹਰਜਿੰਦਰ ਸਿੰਘ ਨੇ ਜਿੱਥੇ ਪਿੰਡ ਦੇ ਆਰਥਿਕ ਪੱਖ ਨੂੰ ਸਾਹਮਣੇ ਰੱਖਿਆ ਹੈ, ਉੱਥੇ ਲੋਕਾਂ ਦੀ ਰੋਜ਼ੀ ਰੋਟੀ ਕਮਾਉਣ ਦੇ ਸਾਧਨਾਂ ਨੂੰ ਵੀ ਪਹਿਲ ਦਿੱਤੀ ਹੈ। ਉਕਤ ਸ਼ਬਦ ਸ੍ਰੀ ਹਰਬਲਾਸ ਬਾਗਲਾ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਨੇ ਅੱਜ ਪਿੰਡ ਤਲਵੰਡੀ ਚੌਧਰੀਆਂ ਵਿਖੇ ਬੇਬੇ ਨਾਨਕੀ ਪਾਰਕ ਬੱਸ ਸਟੈਂਡ ਨੇੜੇ ਗਰਾਮ ਪੰਚਾਇਤ ਵੱਲੋਂ ਬਣਾਈਆਂ ਜਾ ਰਹੀਆਂ ਤਿੰਨ ਦੁਕਾਨਾਂ ਦੀ ਬੋਲੀ ਕਰਾਉਣ ਸਬੰਧੀ ਸ਼ਰਤਾਂ ਦੱਸਣ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਉਹ ਪਿੰਡ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਇਮਾਨਦਾਰੀ ਨਾਲ ਪੈਸੇ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਤੇ ਲਗਾਉਂਦੇ ਹਨ। ਇਸ ਮੌਕੇ ‘ਤੇ ਤਿੰਨ ਦੁਕਾਨਾਂ ਦੀ ਬੋਲੀ ਲਈ 16 ਬੋਲੀਕਾਰਾਂ ਵੱਲੋਂ 10-10 ਹਜ਼ਾਰ ਰੁਪਏ ਸਕਿਉਰਿਟੀ ਸੈਕਟਰੀ ਰਣਜੀਤ ਸਿੰਘ ਪਾਸ ਜਮ੍ਹਾਂ ਕਰਵਾਏ। ਪਹਿਲੀ ਦੁਕਾਨ ਦੀ ਬੋਲੀ 3,76,000 ‘ਤੇ ਬਲਦੇਵ ਸਿੰਘ ਪੁੱਤਰ ਸੋਹਣ ਸਿੰਘ ਕਰਿਆਨੇ ਵਾਲੇ ਦੇ ਨਾਂ, ਦੂਜੀ ਦੁਕਾਨ ਦੀ ਬੋਲੀ 4 ਲੱਖ 50 ਹਜ਼ਾਰ ਰੁਪਏ ਵਿਚ ਬਲਵਿੰਦਰ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ, ਤੀਜੀ ਦੁਕਾਨ ਦੀ ਬੋਲੀ 4 ਲੱਖ 63 ਹਜ਼ਾਰ ਰੁਪਏ ਵਿਚ ਦੀਪਕ ਕਪੂਰ ਦੇ ਨਾਂਅ ਤੇ ਬੋਲੀ ਤੋੜੀ ਗਈ। ਕੁਲ 12 ਲੱਖ 89 ਹਜ਼ਾਰ ਪੰਚਾਇਤ ਦੀ ਝੋਲੀ ਵਿਚ ਪਏ। ਇਸ ਮੌਕੇ ‘ਤੇ ਜਗੀਰ ਸਿੰਘ ਨੰਬਰਦਾਰ, ਬਲਜੀਤ ਸਿੰਘ ਬੱਲੀ, ਮਾਸਟਰ ਪਰਸਨ ਲਾਲ, ਕੁਲਵਿੰਦਰ ਸਿੰਘ ਸੰਧੂ, ਜਗੀਰ ਸਿੰਘ ਲੰਬੜ ਉਪ-ਚੇਅਰਮੈਨ ਲੈਂਡਮਾਰਕ ਬੈਂਕ, ਤਰਸੇਮ ਸਿੰਘ ਮੋਮੀ, ਦਰਸ਼ਨ ਰਾਮ, ਪ੍ਰੀਤਮ ਸਿੰਘ ਓਠੀ, ਸੁਖਦੇਵ ਲਾਲ, ਜਰਨੈਲ ਸਿੰਘ, ਬਖਸ਼ੀਸ ਸਿੰਘ ਫੌਜੀ, ਪ੍ਰਮੋਦ ਕੁਮਾਰ ਸਾਹ, ਬਲਵਿੰਦਰ ਸਿੰਘ ਤੁੜ, ਹਰਜਿੰਦਰ ਸਿੰਘ ਓਠੀ, ਜਸਵੰਤ ਸਿੰਘ ਬਿੱਲਾ, ਰੇਸ਼ਮ ਸਿੰਘ ਮੋਮੀ, ਧੀਰਜ ਮੜ੍ਹੀਆ ਆਦਿ ਹਾਜ਼ਰ ਸਨ।