ਗਰਾਮ ਪੰਚਾਇਤ ਟੋਡਰਵਾਲ ਨੇ ‘ਅਜੀਤ ਹਰਿਆਵਲ ਲਹਿਰ’ ਤਹਿਤ ਬੂਟੇ ਲਗਾਏ

12

ਦਰੱਖ਼ਤ ਮਨੁੱਖ ਦੇ ਸਦੀਵੀ ਦੋਸਤ ਹਨ ਅਤੇ ਇਹ ਮਨੁੱਖ ਦੀ ਹਰ ਲੋੜ ਨੂੰ ਪੂਰਿਆ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਸ਼ਬਦ ਸ: ਜਸਵਿੰਦਰਪਾਲ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਨੇ ਪਿੰਡ ਟੋਡਰਵਾਲ ਵਿਖੇ ਗਰਾਮ ਪੰਚਾਇਤ ਟੋਡਰਵਾਲ ਵੱਲੋਂ ‘ਅਜੀਤ ਹਰਿਆਵਲ ਲਹਿਰ’ ਨੇ ਵਾਤਾਵਰਨ ਦੀ ਸ਼ੁੱਧਤਾ ਦੀ ਲੋੜ ਨੂੰ ਸਮਾਜ ਦੇ ਸਮੂਹ ਵਰਗਾਂ ‘ਚ ਚੇਤਨਾ ਪੈਦਾ ਕਰਨ ‘ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਸੇਵਾ ਮੁਕਤ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਗੁਰਨਾਮ ਸਿੰਘ ਗੁਰਾਇਆ ਸਰਪੰਚ ਟੋਡਰਵਾਲ ਨੇ ‘ਅਜੀਤ ਹਰਿਆਵਲ ਲਹਿਰ’ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਚਾਇਤਾਂ ਨੇ ਵੀ ਇਸ ਮੁਹਿੰਮ ਨੂੰ ਭਰਪੂਰ ਸਾਥ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪੰਚਾਇਤ ਦੇ ਖਾਲੀ ਥਾਵਾਂ ‘ਤੇ 400 ਤੋਂ ਵੀ ਜ਼ਿਆਦਾ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਗੁਰਨਾਮ ਸਿੰਘ ਸਰਪੰਚ, ਇੰਸਪੈਕਟਰ ਲਖਵਿੰਦਰ ਸਿੰਘ ਗੁਰਾਇਆ, ਮਾਸਟਰ ਸੁਖਦੀਪ ਸਿੰਘ ਅਤੇ ਨਗਰ ਨਿਵਾਸੀਆਂ ਨੇ ਵੀ ਬੂਟੇ ਲਗਾਏ। ਇਸ ਮੌਕੇ ਅਧਿਆਪਕਾ ਸ੍ਰੀਮਤੀ ਕਾਂਤਾ, ਮੈਂਬਰ ਪੰਚਾਇਤ ਬਖ਼ਸ਼ੀਸ਼ ਸਿੰਘ, ਆੜ੍ਹਤੀ ਕਰਨੈਲ ਸਿੰਘ, ਸਾਬ ਸਿੰਘ ਨੰਬਰਦਾਰ, ਪਿਆਰਾ ਸਿੰਘ ਸਾਬਕਾ ਮੈਂਬਰ ਪੰਚਾਇਤ, ਅਜਮੇਰ ਸਿੰਘ ਚੰਦੀ, ਮਨਜੀਤ ਕੌਰ ਮੈਂਬਰ ਪੰਚਾਇਤ, ਮਨਜੀਤ ਕੌਰ, ਬਚਨ ਸਿੰਘ, ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।