ਗਗਨਦੀਪ ਕੌਰ ਕਰੀਰ ਨੇ ਫਿਰ ਚਮਕਾਇਆ ਪਿੰਡ ਠੱਟਾ ਦਾ ਨਾਮ; GNDU ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

516

ਪਿੰਡ ਠੱਟਾ ਨਵਾਂ ਤੋਂ ਮਾਸਟਰ ਹਰਬਖਸ਼ ਸਿੰਘ ਕਰੀਰ ਦੀ ਪੋਤਰੀ ਅਤੇ ਮਾਸਟਰ ਸੁਖਵਿੰਦਰ ਸਿੰਘ ਕਰੀਰ ਦੀ ਪੁੱਤਰੀ ਗਗਨਦੀਪ ਕੌਰ ਕਰੀਰ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਬੀ.ਐਸ.ਸੀ. (ਮੈਡੀਕਲ) ਸਮੈਸਟਰ-2 ਵਿੱਚੋਂ 82.25 ਫੀਸਦੀ (658/800) ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੁਨੀਵਰਿਸਟੀ ਅੰਮ੍ਰਿਤਸਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਯੁਨੀਵਰਸਿਟੀ ਵੱਲੋਂ ਮਿਤੀ 23 ਜੁਲਾਈ ਨੂੰ ਦੇਰ ਰਾਤ ਜਾਰੀ ਕੀਤੇ ਗਏ ਨਤੀਜੇ ਵਿੱਚ ਗਗਨਦੀਪ ਕੌਰ ਨੇ ਯੁਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ, ਮਾਪਿਆਂ, ਅਧਿਆਪਕਾਂ, ਕਾਲਜ, ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਨਾਮ ਰੌਸਨ ਕੀਤਾ ਹੈ। ਜਿਕਰਯੋਗ ਹੈ ਕਿ ਗਗਨਦੀਪ ਕੌਰ ਨੇ ਪਹਿਲਾਂ ਵੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਬੀ.ਐਸ.ਸੀ. (ਮੈਡੀਕਲ) ਸਮੈਸਟਰ-1 ਵਿੱਚੋਂ 82 ਫੀਸਦੀ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੁਨੀਵਰਿਸਟੀ ਅੰਮ੍ਰਿਤਸਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਸੀ। ਯੁਨੀਵਰਸਿਟੀ ਵੱਲੋਂ ਮੈਰਿਟ ਸੂਚੀ ਅੱਜ ਮਿਤੀ 29.07.2019 ਨੂੰ ਜਾਰੀ ਕੀਤੀ ਗਈ ਜਿਸ ਵਿੱਚ ਗਗਨਦੀਪ ਕੌਰ ਦੇ ਟੌਪ ਕਰਨ ਦੀ ਖਬਰ ਸੁਣਦੇ ਸਾਰ ਹੀ ਖੁਸ਼ੀ ਦੀ ਲਹਿਰ ਦੌੜ ਗਈ।