Home / ਤਾਜ਼ਾ ਖਬਰਾਂ / ਅਮਰਕੋਟ / ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਅਮਰਕੋਟ ਨੇ ਮਿੱਠੜਾ ਨੂੰ ਪਛਾੜਿਆ।

ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਅਮਰਕੋਟ ਨੇ ਮਿੱਠੜਾ ਨੂੰ ਪਛਾੜਿਆ।

30052013ਸ਼ਹੀਦ ਊਧਮ ਸਿੰਘ ਸਪੋਰਟਸ ਤੇ ਸਭਿਆਚਾਰਕ ਕਲੱਬ ਅਮਰਕੋਟ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਅਮਰਕੋਟ ਦੀ ਟੀਮ ਨੇ ਮਿੱਠੜਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮਾਸਟਰ ਮਹਿੰਦਰ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ ਨੇ ਕੀਤੀ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇਨਾਮ ਸਤਪ੍ਰੀਤ ਸਿੰਘ ਯੂ.ਕੇ ਦੇ ਦਾਦਾ ਕਿਸ਼ਨ ਸਿੰਘ ਸਿਪਾਹੀ ਨੇ ਭੇਟ ਕੀਤਾ। ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇਨਾਮ ਪੰਚਾਇਤ ਦੀ ਤਰਫ਼ੋਂ ਦਿੱਤਾ ਗਿਆ। ਇਸ ਮੌਕੇ ਨਿਰੰਜਨ ਸਿੰਘ ਕਾਨੂੰਗੋ, ਸੰਤੋਖ ਸਿੰਘ, ਸੂਰਤ ਸਿੰਘ, ਮਾਸਟਰ ਗੁਰਮੇਲ ਸਿੰਘ, ਗੁਰਮੇਜ ਸਿੰਘ, ਗੁਰਬਚਨ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬੱਗਾ ਪ੍ਰਧਾਨ, ਦਿਲਬੀਰ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ ਭੋਲੂ, ਮੰਗਲ ਸਿੰਘ ਮੰਗਾ, ਰਾਜਵੀਰ ਸਿੰਘ, ਲਵਜੀਤ ਸਿੰਘ, ਪਰਮਜੀਤ ਸਿੰਘ ਰਾਣਾ, ਜਤਿੰਦਰ ਬੀਰ ਸਿੰਘ ਜੇ.ਬੀ, ਕਰਨਬੀਰ ਸਿੰਘ, ਵਰਿੰਦਰ ਸਿੰਘ, ਜਸਮੀਤ ਸਿੰਘ, ਗੋਲਡੀ, ਨਵਦੀਪ ਸਿੰਘ, ਕੋਮਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।

About thatta.in

Comments are closed.

Scroll To Top
error: