ਕੋਆਪਰੇਟਿਵ ਬੈਂਕ ਵੱਲੋਂ ਗਾਹਕ ਮਿਲਣੀ ਕਰਵਾਈ ਗਈ।

25

ਆਪਣੇ ਆਰਥਿਕ ਹਿੱਤ ਨੂੰ ਰੱਖਦਿਆਂ ਬੀਤੇ ਸੈਂਟਰਲ ਕੋਆਪਰੇਟਿਵ ਬੈਂਕ ਤਲਵੰਡੀ ਚੌਧਰੀਆਂ ਵਲੋਂ ਮੈਨੇਜਰ ਜਰਨੈਲ ਸਿੰਘ ਨੰਡਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੇ ਭਾਗ ਲਿਆ | ਇਸ ਮੌਕੇ ਮੈਨੇਜਰ ਜਰਨੈਲ ਸਿੰਘ ਨੇ ਅਦਾਰੇ ਵੱਲੋਂ ਗਾਹਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ, ਕਿਸਾਨ, ਕਰੇਡਿਟ ਕਾਰਡ, ਦੀ ਸਕੀਮ, ਸਵੈ-ਸਹਾਈ ਗਰੁੱਪਾਂ ਲਈ ਕਰਜ਼ੇ, ਖੇਤੀ ਬਾੜੀ ਲਈ ਕੈਸ਼ ਕ੍ਰੈਡਿਟ ਲਿਮਿਟ ਦੀ ਸਹੂਲਤ, ਡੇਅਰੀ ਲਈ ਕਰਜ਼ਾ, ਵਿਅਕਤੀਗਤ ਕਰਜ਼ਾ ਆਦਿ ਸਾਰੀਆਂ ਸਕੀਮਾਂ ਲਈ ਸਾਸਤੇ ਵਿਆਜ ‘ਤੇ ਕਰਜ਼ਾ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੈਸ਼ ਕ੍ਰੈਡਿਟ ਫਾਰਮਰ ਦੀ ਲਿਮਿਟ 8 ਲੱਖ ਤੋਂ ਵਾਧਾ ਕੇ 15 ਲੱਖ ਕਰ ਦਿੱਤੀ ਹੈ | ਲਾਭਪਾਤਰੀਆਂ ਦੀ ਮੰਗ ਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਅਦਾਰਾ ਸਾਰੀਆਂ ਬਰਾਂਚਾਂ ਨੂੰ ਬਹੁਤ ਜਲਦੀ ਆਨ ਲਾਈਨ ਕਰ ਰਿਹਾ ਹੈ | ਇਸ ਮੌਕੇ ਅਸਿਸਟੈਂਟ ਮੈਨੇਜਰ ਅਜਮੇਰ ਕੌਰ, ਕੈਸ਼ੀਅਰ ਜਸਪਾਲ ਸਿੰਘ, ਸੁਖਜੀਤ ਸਿੰਘ, ਜੋਗਿੰਦਰ ਸਿੰਘ ਫ਼ੌਜੀ, ਸਤੀਸ਼ ਕੁਮਾਰ ਟਿੱਬਾ, ਨਿਸ਼ਾਨ ਸਿੰਘ ਨੂਰਪੁਰ, ਨਿਰਮਲ ਸਿੰਘ, ਪੂਰਨ ਸਿੰਘ ਮਸੀਤਾਂ, ਨਰੈਣ ਸਿੰਘ, ਜਰਨੈਲ ਸਿੰਘ, ਗੁਰਦਿਆਲ ਸਿੰਘ ਮਹਿਤਮਾ ਵਾਲਾ, ਗੁਰਨਾਮ ਸਿੰਘ, ਬਲਬੀਰ ਸਿੰਘ ਸਕੱਤਰ, ਬਲਵੰਤ ਸਿੰਘ, ਸੁਰਿੰਦਰ ਕੁਮਾਰ, ਰਘਬੀਰ ਸਿੰਘ, ਹਰਭਜਨ ਸਿੰਘ, ਸੰਤੋਸ਼ ਕੁਮਾਰੀ, ਸੁਖਦੇਵ ਸਿੰਘ ਸੰਧੂ ਸਾਬਕਾ ਪਿ੍ੰਸੀਪਲ, ਸੰਤੋਖ ਸਿੰਘ ਤੇ ਹਰਭਜਨ ਕੌਰ ਆਦਿ ਹਾਜ਼ਰ ਸਨ