ਕੈਨੇਡਾ ਦੀ ਪਾਰਲੀਮੈਂਟ ‘ਚ ਕਾਮਾਗਾਟਾਮਾਰੂ ਦੁਖਾਂਤ ਲਈ ਜਸਬੀਰ ਸੰਧੂ ਵਲੋਂ ਮਤਾ ਪੇਸ਼

8

trdseਕੈਨੇਡਾ ਦੀ ਪਾਰਲੀਮੈਂਟ ‘ਚ ਕਾਮਾਗਾਟਾਮਾਰੂ ਦੁਖਾਂਤ ਲਈ ਜਸਬੀਰ ਸੰਧੂ ਵਲੋਂ ਮਤਾ ਪੇਸ਼ ਕੈਨੇਡਾ ਦੀ ਵਿਰੋਧੀ ਧਿਰ ਨਿਊ-ਡੈਮੋਕਰੇਟਿਕ ਪਾਰਟੀ ਦੇ ਸੁਰੱਖਿਆ ਮਾਮਲਿਆਂ ਦੇ ਆਲੋਚਕ ਤੇ ਸਰੀ ਨਾਰਥ ‘ਚੋਂ ਐਮ. ਪੀ. ਜਸਬੀਰ ਸਿੰਘ ਸੰਧੂ ਨੇ ਕਾਮਗਾਟਮਾਰੂ ਜਹਾਜ਼ ਦੀ ਕੈਨੇਡਾ ਤੋਂ ਜਬਰੀ ਵਾਪਸੀ ਤੇ ਹੋਰਨਾਂ ਵਧੀਕੀਆਂ ਲਈ ਸੰਸਦ ‘ਚ ਮੁਆਫੀ ਦੀ ਮੰਗ ਉਠਾਈ ਹੈ। ਹਾਊਸ ਆਫ ਕਾਮਨਜ਼ ‘ਚ ਬੋਲਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵਲੋਂ ‘ਗਦਰੀ ਬਾਬਿਆਂ ਦੇ ਮੇਲੇ ‘ਚ ਹਜ਼ਾਰਾਂ ਹੀ ਲੋਕਾਂ ਨੇ ਕਈ ਵਾਰ ਪਟੀਸ਼ਨਾਂ ਦਸਤਖਤ ਕਰਵਾ ਕੇ ਵੀ ਪਾਰਲੀਮੈਂਟ ‘ਚ ਪਹੁੰਚਾਈਆਂ ਹਨ ਜੋ ਕਿ ਮੁਆਫੀ ਦੀ ਮੰਗ ‘ਤੇ ਕੇਂਦਰਿਤ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫੀ ਵੀ ਮੰਗੀ ਸੀ, ਪਰੰਤੂ ਇਹ ਅਧੂਰੀ ਸੀ ਕਿਉਂਕਿ ਅਜਿਹਾ ਕਦਮ ਕੈਨੇਡਾ ਦੀ ਸੰਸਦ ‘ਚ ਉਠਾਇਆ ਜਾਵੇ ਤਾਂ ਕਿ ਕੈਨੇਡਾ ਵਾਸੀਆਂ ਦੇ ਇਤਿਹਾਸ ‘ਚ ਅਜਿਹਾ ਵਰਤਾਰਾ ਦਰਜ ਹੋ ਸਕੇ। ਐਮ. ਪੀ. ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕਾਮਗਾਟਾਮਾਰੂ ਦੁਖਾਂਤ ਲਈ ਮੁਆਫੀ ਦੇ ਮਤੇ ਉਪਰ ਇਕਮੁੱਠ ਹੈ ਅਤੇ ਇਤਿਹਾਸ ਦੀਆਂ ਗਲਤੀਆਂ ਨੂੰ ਸਹੀ ਕਰਨ ਲਈ ਯਤਨਸ਼ੀਲ ਹੈ।