Home / ਸੁਣੀ-ਸੁਣਾਈ / ਕੀ ਹੈ ਐਪਲ ਦੇ ਨਵੇਂ ਆਈਫੋਨ 6ਐਸ ਤੇ 6ਐਸ ਪਲੱਸ ‘ਚ ਖਾਸ

ਕੀ ਹੈ ਐਪਲ ਦੇ ਨਵੇਂ ਆਈਫੋਨ 6ਐਸ ਤੇ 6ਐਸ ਪਲੱਸ ‘ਚ ਖਾਸ

iphone6p-silver-select-2014
1. ਸਿਲਵਰ, ਗੋਲਡ, ਸਪੇਸ ਗ੍ਰੇ ਤੇ ਨਿਊ ਰੋਜ਼ ਗੋਲਡ ਐਲੂਮੀਨੀਅਮ ਫਿਨੀਸ਼।
2. ਨਿਊ 3D ਦੇ ਨਾਲ ਡਿਸਪਲੇ ਦੇ ਥੱਲੇ ਫੋਰਸ ਜੈਸਚਰ ਲੱਗਾ ਹੈ ਜੋ ਦਬਾਅ ਨੂੰ ਮਹਿਸੂਸ ਕਰਕੇ ਉਸ ਹਿਸਾਬ ਨਾਲ ਕੰਮ ਕਰੇਗੀ।
3. 12 ਮੈਗਾਪਿਕਸਲ ਦਾ ਆਈਸਾਈਟ ਕੈਮਰਾ ਜੋ ਕਰੇਗਾ 4K ਵੀਡੀਓ ਰਿਕਾਰਡਿੰਗ, ਐਪਲ ਦੇ ਅਨੁਸਾਰ ਇਸ ਕੈਮਰੇ ਤੋਂ ਪਹਿਲਾਂ ਤੋਂ ਵਧੀਆ ਕਲਰ ਐਕਯੂਰੇਸੀ, ਤੇਜ਼ ਆਟੋਫੋਕਸ ਤੇ ਜ਼ਬਰਦਸਤ ਲੋ ਲਾਈਟ ਪਰਫਾਰਮੈਂਸ ਮਿਲੇਗੀ ਤੇ ਕੈਮਰੇ ਦੇ ਰਿਅਰ ‘ਤੇ ਦਿੱਤੀ ਗਈ ਫਲੈਸ਼ ਲਾਈਟ ਦੇ ਹਿਸਾਬ ਨਾਲ ਕੰਮ ਕਰੇਗੀ।
4. ਫਰੰਟ ‘ਤੇ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਤੇ ਵਧੀਆ ਸੈਲਫੀ ਦੇ ਲਈ ਆਈਫੋਨ ਦੀ ਡਿਸਪਲੇ ਫਲੈਸ਼ ਦੀ ਤਰ੍ਹਾਂ ਕੰਮ ਕਰੇਗੀ।
5. ਲਾਈਵ ਫੋਟੋ ਫੀਚਰ ਦਿੱਤਾ ਗਿਆ ਹੈ ਇਹ ਹੀ ਨਹੀਂ ਫੋਟੋ ਨੂੰ ਕੈਪਚਰ ਕਰਨ ਦੇ ਨਾਲ-ਨਾਲ ਸਾਊਂਡ ਨੂੰ ਵੀ ਕੈਪਚਰ ਕੀਤਾ ਜਾ ਸਕੇਗਾ।
6. 23 LTE ਬੈਂਡਸ ਦੇ ਨਾਲ ਵਾਈ-ਫਾਈ ਜੋ ਦੁੱਗਣੀ ਨੈਟ ਸਪੀਡ ਦੇਣ ‘ਚ ਮਦਦ ਕਰੇਗਾ।
7. ਪਹਿਲਾਂ ਤੋਂ ਦੋ ਗੁਣਾ ਤੇਜ਼ ਨਵੀਂ ਟੱਚ ਆਈ.ਡੀ. ਫਿੰਗਰ ਪ੍ਰਿੰਟ ਸੈਂਸਰ।
8. ਆਈਫੋਨ 6ਐਸ ਤੇ 6ਐਸ ਪਲੱਸ ‘ਚ 64-bit a9 ਚਿਪਸੈਟ ਦਿੱਤਾ ਗਿਆ ਹੈ, ਜਿਸ ਦੇ ਨਾਲ m9 ਮੋਸ਼ਨ ਕੋ-ਪ੍ਰੋਸੈਸਰ ਲੱਗਾ ਹੈ। ਜਿਥੇ ਚਿਪਸੈਟ ਪਹਿਲਾਂ ਤੋਂ 70 ਫੀਸਦੀ ਤੇਜ਼ ਹੈ ਉਥੇ ਜੀ.ਪੀ.ਯੂ. 90 ਫੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜਿਸ ਨਾਲ ਕਮਾਲ ਦਾ ਗੇਮਿੰਗ ਐਕਸਪੀਰੀਐਂਸ ਮਿਲਦਾ ਹੈ।
9. ਬਿਨਾਂ ਬਟਨ ਦਬਾਏ ਐਪਲ ਦਾ ਵਾਇਸ ਐਸਿਸਟੈਂਟ ਸਿਰੀ ਕੰਮ ਕਰੇਗਾ, ਜਿਸ ਦੇ ਲਈ ਯੂਜ਼ਰ ਨੂੰ ਸਿਰਫ ‘Hey Siri’ ਕਹਿਣਾ ਹੋਵੇਗਾ।
10. ਆਈਫੋਨ 6ਐਸ ਤੇ 6ਐਸ ਪਲੱਸ iOS9 ਉਪਲੱਬਧ ਹੋਵੇਗਾ ਪਰ ਲਾਂਚ ਦੇ ਸਮੇਂ ਮੌਜੂਦਾ iOS ਹੀ ਫੋਨ ‘ਚ ਕੰਮ ਕਰੇਗਾ।
11. 7000 ਸੀਰੀਜ਼ ਐਲੂਮੀਨੀਅਮ
12. ਸਟ੍ਰਾਂਗਰ ਕਵਰ ਗਲਾਸ

About thatta

Comments are closed.

Scroll To Top
error: