Home / ਉੱਭਰਦੀਆਂ ਕਲਮਾਂ / ਰੂਬੀ ਟਿੱਬੇ ਵਾਲਾ / ਕਿੰਨੀ ਵਾਰੀ ਸਮਝਾਇਆ ਜ਼ਿੰਦੇ ਬੇ-ਅਕਲੇ, ਇਸ ਜੱਗ ਤੇ ਇਕ ਹੀ ਯਾਰ ਰੱਖੀਂ-ਰੂਬੀ ਟਿੱਬੇ ਵਾਲਾ

ਕਿੰਨੀ ਵਾਰੀ ਸਮਝਾਇਆ ਜ਼ਿੰਦੇ ਬੇ-ਅਕਲੇ, ਇਸ ਜੱਗ ਤੇ ਇਕ ਹੀ ਯਾਰ ਰੱਖੀਂ-ਰੂਬੀ ਟਿੱਬੇ ਵਾਲਾ

22

ਕਿੰਨੀ ਵਾਰੀ ਸਮਝਾਇਆ ਜ਼ਿੰਦੇ ਬੇ-ਅਕਲੇ,
ਇਸ ਜਗ ਤੇ ਇਕ ਹੀ ਯਾਰ ਰੱਖੀਂ।
ਜਿਹੜੇ ਰਾਹਾਂ ਤੋਂ ਆਉਣਾ ਤੇਰੇ ਐਨ ਮੁਰਸ਼ਦ,
ਦੋ ਨੈਣਾਂ ਦੇ ਨਾਲ ਸਵਾਰ ਰੱਖੀਂ।
ਜੁੱਲੀ, ਕੁੱਲੀ ਤੇ ਗੁੱਲੀ ਨਾਲ ਪੱਤ ਤੇਰੀ,
ਚੀਜ਼ਾਂ ਤਿੰਨਾਂ ਨੂੰ ਬੁਹੇ ਤੋਂ ਬਾਹਰ ਰੱਖੀਂ।
ਜੱਗ ਦੀ ਸੁਣੀ ਨਾਂ ਮੰਦਾ ਬੋਲੀ ਨਾ ਮਾੜਾ,
ਵੇਖੀਂ ਨਾ ਨੀਵਾਂ ਬੈਠ ਰਹਿਸੀ।
ਚੀਜ਼ਾਂ ਚਾਰਾਂ ਦੀ ਜ਼ਰਾ ਵਿਚਾਰ ਰੱਖੀਂ,
ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਚੋਰ ਜਿਹੜੇ,
ਐਬਾਂ ਪੰਜਾਂ ਨੂੰ ਬੂਹੇ ਤੋਂ ਬਾਹਰ ਰੱਖੀਂ।
ਠੰਡੀ ਤੱਤੀ ਨੱਤੀ ਬੁੱਤੀ ਸਾਈਂ ਦੀ ਜੁੱਤੀ,
ਸਾਈਂ ਦੀ ਕੁੱਤੀ ਸਾਈ ਦੀ ਹੁੱਕੀ ਤੇ ਅੱਖ ਸੁੱਤੀ,
ਚੀਜ਼ਾਂ ਛੇਆਂ ਦਾਂ ਜ਼ਰਾ ਸਤਕਾਰ ਰੱਖੀਂ।
ਕੱਤ ਚਰਖਾ ਤੇ ਦਾਜ਼ ਤਿਆਰ ਕਰ ਲੈ,
ਸੱਤ ਪੂਣੀਆਂ ਸਾਈਂ ਤੋਂ ਵਾਰ ਰੱਖੀਂ।
ਦਿਨ ਰਾਤ ਸਾਹਾਂ ਦੀ ਫੇਰ ਮਾਲਾ,
ਮਣਕੇ ਮਾਲਾ ਦੇ ਅੱਠ ਹਜ਼ਾਰ ਰੱਖੀਂ
ਬੂਹੇ ਬਾਰੀਆਂ ਜਿੰਨੇ ਤੇਰੇ ਮਹਿਲ ਵਾਲੇ,
ਖੁੱਲ੍ਹੇ ਨੌਂ ਦੇ ਨੌਂ ਹੀ ਬਾਰ ਰੱਖੀਂ।
ਮਰ ਕੇ ਜਿਉਂਦਿਆਂ ਕਰੀਂ ਦੀਦਾਰ ਰੂਬੀ,
ਨਿਗਾਹ ਵਿਚ ਤੂੰ ਦਸਮ ਦਵਾਰ ਰੱਖੀਂ।
-ਰੂਬੀ ਟਿੱਬੇ ਵਾਲਾ

About thatta

One comment

  1. ਮੈ ਆਪ ਜ਼ੀ ਦਾ ਤਿਹ ਿਦਿਲੋ ਸ਼ੁਕਰ ਗੁਣਾਰ ਹਾਂ ਵੀਰ
    ਹਰਿਜੰਦਰ ਿਸੰਘ ਜ਼ੀ

Scroll To Top
error: