ਕਿਸਾਨ ਵੱਲੋਂ 990 ਗ੍ਰਾਮ ਦੇ ਪਿਆਜ਼ ਦੀ ਪੈਦਾਵਾਰ

13

krddsਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ, ਉਥੇ ਹੀ ਪਿੰਡ ਬੂਲਪੁਰ ਦੇ ਕਿਸਾਨ ਸ. ਰਣਜੀਤ ਸਿੰਘ ਥਿੰਦ ਸਪੁੱਤਰ ਸ. ਚਾਨਣ ਸਿੰਘ ਥਿੰਦ ਨੇ ਬਿਲਕੁਲ ਕੁਦਰਤੀ ਤਰੀਕੇ ਨਾਲ ਪਿਆਜਾਂ ਦੀ ਖੇਤੀ ਕੀਤੀ ਹੈ ਅਤੇ ਉਹਨਾਂ ਦੀ ਸਖਤ ਮਿਹਨਤ ਸਦਕਾ 990 ਗਰਾਮ ਦਾ ਪਿਆਜ਼ ਪੈਦਾ ਹੋਇਆ ਹੈ। । ਕਿਸਾਨ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਪਿਆਜ਼ਾਂ ਦੀ ਖੇਤੀ ਬਿਲਕੁਲ ਕੁਦਰਤੀ ਢੰਗ ਨਾਲ ਕੀਤੀ ਗਈ ਹੈ ਅਤੇ ਇਹਨਾਂ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ ਗਈ। ਸ. ਸਾਧੂ ਸਿੰਘ ਰਿਟਾਇਰਡ ਬੀ.ਪੀ.ਈ.ਓ. ਅਨੁਸਾਰ ਇਲਾਕੇ ਵਿੱਚ ਇਸ ਖਬਰ ਦੀ ਖੂਬ ਚਰਚਾ ਹੈ।