ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜੰਮਦੀਅਾਂ ਧੀਅਾਂ ਨੇ-ਰੂਬੀ ਟਿੱਬੇ ਵਾਲਾ

215

22

ਓੲੇ ਲੋਕੋ ਪੁਠੀ ਮੱਤ ਵੀਸਾਰੋ ਕੁੱਖ ਦੇ ਅੰਦਰ ਧੀ ਨਾ ਮਾਰੋ,

ਧੀ ਮੁਕ ਜਾਣੀ ਜੱਗ ਮੁੱਕ ਜ਼ਾਣਾ ਸ਼ੁੰਞੀਅਾਂ ਹੋਣੀਅਾਂ ਵੀਹਾਂ ਨੇ,

ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜੰਮਦੀਅਾਂ ਧੀਅਾਂ ਨੇ।

ਜੰਮਦੀ ਨੂੰ ਕਹਿਣ ਪਰਾੲੀ ਦੱਸੋ ਧੀ ਦਾ ਘਰ ਕਿਹੜਾ,

ਪਰ ਜਿਥੇ ਵੀ ਪੈਰ ਰੱਖਣ ਓਹ ਮਹਿਕ ਜਾਵੇ ਵਿਹੜਾ,

ਕੀ ਲੈ ਜਾਣਾ ਜੱਗ ਤੋਂ ਇਹਨਾਂ ਰੱਬ ਦੇ ਜੀਆਂ ਨੇ,

ਕਿਸਮਤ ਵਾਲੇ ਲੋਕ ਹੁੰਦੇ ਜਿਨਾਂ ਘਰ ਜੰਮਦੀਅਾਂ ਧੀਅਾਂ ਨੇ ।

ਬਸ ਧੀਅਾਂ ਦਾ ਹੁੰਦਾ ਜ਼ਜ਼ਬਾ ਟੁੱਟੀਅਾਂ ਗੰਢਣ ਦਾ,

ਨਹੀ ਹੁੰਦਾ ਕੋੲੀ ਦਿਲ ਵਿਚ ਲਾਲਚ ਚੀਜ਼ਾਂ ਵੰਡਣ ਦਾ,

ਓਸੇ ਰਾਹੇ ਤੁਰਨ ਮਾਪੇ ਜ਼ੋ ਦੱਸਦੇ ਲੀਹਾਂ ਨੇ,

ਕਿਸਮਤ ਵਾਲੇ ਲੋਕ ਹੁੰਦੇ ਜਿਨਾਂ ਘਰ ਜ਼ੰਮਦੀਅਾਂ ਧੀਅਾਂ ਨੇ।

ਟਿੱਬੇ ਦੇ ਰੂਬੀ ਕਿਓ ਨਾਂ ਸਮਝੇਂ ਮੱਤ ਗੁਰਬਾਣੀ ਨੂੰ,

ਹਰ ਕੋੲੀ ਤੋੜਨਾਂ ਚਹੁੰਦਾ ਫੁੱਲਾ ਲੱਦੀ ਟਾਹਣੀ ਨੂੰ,

ਨਾਂ ਗੁੱਟ ਤੇ ਸੱਜ਼ਣੀ ਰੱਖੜੀ ਤੇ ਨਾਂ ਲੱਗਣੀਅਾਂ ਤੀਅਾਂ ਨੇ,

ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜ਼ੰਮਦੀਅਾਂ ਧੀਅਾਂ ਨੇ।

ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜ਼ੰਮਦੀਅਾਂ ਧੀਅਾਂ ਨੇ।

-ਰੂਬੀ ਟਿੱਬੇ ਵਾਲਾ