Breaking News
Home / ਸੁਣੀ-ਸੁਣਾਈ / ਕਿਵੇਂ ਪਤਾ ਲੱਗੇ ਜਦੋਂ ਸਾਥੀ ਫੇਰਣ ਲੱਗੇ ਅੱਖਾਂ

ਕਿਵੇਂ ਪਤਾ ਲੱਗੇ ਜਦੋਂ ਸਾਥੀ ਫੇਰਣ ਲੱਗੇ ਅੱਖਾਂ

 

indifferent-not-listening-ignoring-wife-woman-husband-man-600x411

ਇਕ ਸਮਾਂ ਪਾ ਕੇ ਹਰ ਕਿਸੇ ਨੂੰ ਆਪਣੇ ਸਾਥੀ ਨਾਲ ਸ਼ਿਕਾਇਤ ਹੋਣ ਲੱਗਦੀ ਹੈ ਕਿ ਹੁਣ ਉਹ ਪਹਿਲਾਂ ਵਾਂਗ ਉਸ ਨਾਲ ਗੱਲ ਨਹੀਂ ਕਰਦਾ, ਫੋਨ ਨਹੀਂ ਕਰਦਾ ਜਾਂ ਨਜ਼ਰ ਭਰਕੇ ਨਹੀਂ ਦੇਖਦਾ। ਅਕਸਰ ਇਹ ਲੱਛਣ ਉਦੋਂ ਨਜ਼ਰ ਆਉਂਦੇ ਹਨ, ਜਦੋਂ ਉਸ ਦੀ ਤੁਹਾਡੇ ‘ਚ ਦਿਲਚਸਪੀ ਘੱਟ ਜਾਂਦੀ ਹੈ। ਜਦੋਂ ਕੋਈ ਮਰਦ ਰਿਸ਼ਤੇ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਇਹ ਰਿਸ਼ਤਾ ਖਤਮ ਕਰਨ ਬਾਰੇ ਸੋਚਣ ਲੱਗਦਾ ਹੈ। ਉਸ ਦੀ ਇਸ ਸੋਚ ਦਾ ਅਸਰ ਉਸ ਦੇ ਵਤੀਰੇ ‘ਚ ਸਾਫ ਨਜ਼ਰ ਆਉਂਦਾ ਹੈ। ਇਥੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ, ਜੋ ਤੁਹਾਡੀ ਇਹ ਜਾਣਨ ‘ਚ ਮਦਦ ਕਰਨਗੀਆਂ ਕਿ ਤੁਹਾਡੇ ਸਾਥੀ ਨੂੰ ਹੁਣ ਤੁਹਾਡੇ ‘ਚ ਦਿਲਚਸਪੀ ਨਹੀਂ ਰਹੀ।
ਹੁਣ ਉਸ ਦੀਆਂ ਨਜ਼ਰਾਂ ਸਿਰਫ ਤੁਹਾਨੂੰ ਨਹੀਂ ਲੱਭਦੀਆਂ
ਤੁਹਾਡੀ ਜ਼ਿੰਦਗੀ ‘ਚ ਉਹ ਸਮਾਂ ਵੀ ਆਇਆ ਹੋਵੇਗਾ ਜਦੋਂ ਤੁਹਾਡੇ ਸਾਥੀ ਦੀਆਂ ਨਜ਼ਰਾਂ ਤੁਹਾਡੇ ਤੋਂ ਨਹੀਂ ਹਟਦੀਆਂ ਸਨ ਪਰ ਕੀ ਹੁਣ ਹਾਲਾਤ ਬਦਲ ਗਏ ਹਨ। ਕੀ ਹੁਣ ਉਹ ਤੁਹਾਨੂੰ ਓਨੇ ਪਿਆਰ ਨਾਲ ਨਹੀਂ ਦੇਖਦਾ ਜਾਂ ਉਸ ਦੀ ਨਜ਼ਰ ਇਧਰ-ਉਧਰ ਭਟਕਦੀ ਹੈ? ਜੇਕਰ ਇਹ ਸਭ ਹੈ ਤਾਂ ਚੰਗੇ ਸੰਕੇਤ ਨਹੀਂ ਹਨ।
ਗੱਲਾਂ ਕਰਨ ਤੋਂ ਬਚਣਾ
ਤੁਹਾਡਾ ਸਾਥੀ ਹੁਣ ਤੁਹਾਡੇ ਨਾਲ ਗੱਲਾਂ ਕਰਨ ਤੋਂ ਬਚਦਾ ਹੈ। ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਤੁਹਾਨੂੰ ਮਿਲ ਕੇ ਗੱਲ ਨਹੀਂ ਕਰਨਾ ਚਾਹੁੰਦਾ। ਜੇਕਰ ਹਾਂ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਹੁਣ ਉਸ ਦੀ ਤੁਹਾਡੇ ‘ਚ ਦਿਲਚਸਪੀ ਨਹੀਂ ਰਹਿ ਗਈ।
ਸਿਰਫ ਹਾਂ ਅਤੇ ਨਾਂਹ ‘ਚ ਜਵਾਬ ਦੇਣਾ
ਜੇਕਰ ਤੁਹਾਡਾ ਸਾਥੀ ਤੁਹਾਡੀ ਫੋਨ ਕਾਲ ਦਾ ਜਵਾਬ ਸਿਰਫ ਹਾਂ ਜਾਂ ਨਾਂਹ ‘ਚ ਦੇ ਰਿਹਾ ਹੈ ਤਾਂ ਸਮਝ ਲਓ ਕਿ ਉਹ ਤੁਹਾਨੂੰ ਛੱਡ ਸਕਦਾ ਹੈ।
ਪ੍ਰਤੀਕਿਰਿਆ ਨਾ ਦੇਣਾ
ਤੁਹਾਡੀਆਂ 10 ਫੋਨ ਕਾਲਸ ਤੋਂ ਬਾਅਦ ਉਹ ਸਿਰਫ ਇਕ ਜਾਂ ਦੋ ਦਾ ਹੀ ਜਵਾਬ ਦਿੰਦਾ ਹੈ। ਜੇਕਰ ਹਾਂ ਤਾਂ ਇਹ ਚੰਗੇ ਸੰਕੇਤ ਨਹੀਂ ਹਨ। ਹੋਰ ਤਾਂ ਹੋਰ ਜੇਕਰ ਉਹ ਤੁਹਾਡੇ ਮੈਸੇਜ ਦਾ ਵੀ ਜਵਾਬ ਨਹੀਂ ਦਿੰਦਾ ਤਾਂ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਸਿੱਧ ਹੋ ਸਕਦਾ ਹੈ।

About thatta

Comments are closed.

Scroll To Top
error:
%d bloggers like this: