ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ-ਨੇਕ ਨਿਮਾਣਾਂ ਸ਼ੇਰਗਿੱਲ

10

nek

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ,

ਬੋਲਦੇ ਓ ਪੰਜਾਬੀ ਪਰ ਪੰਜਾਬੀ ਕਲਮ ਚਲਾੳੁਂਦੇ ਨਹੀ,

ਮੁੱਦਤਾਂ ਬੀਤ ਗੲੀਅਾਂ ਜੋ ਗੲੇ ਵਿਦੇਸ਼ੋਂ ਵਾਪਸ ਅਾੲੇ ਨਾਂ,

ਮਾਂ ਬਾਪ ਦੀ ਸੇਵਾ ਕਰਕੇ ਅਾਪਣੇ ਫਰਜ ਨਿਭਾੲੇ ਨਾਂ,

ਰਸਤਾ ਦੇਖਣ ਬੇਬੇ ਬਾਪੂ ਨਜਰੀਂ ਕਦੇ ਵੀ ਭਾੳੁਂਦੇ ਨਹੀ,

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ।

ਕੲੀਅਾਂ ਨੂੰ ਤਾਂ ਮਾਂ ਬੋਲੀ ਪੰਜਾਬੀ ਭੁੱਲਦੀ ਜਾਂਦੀ ਅਾ,

ਜਿੰਦਗੀ ੳੁਨਾਂ ਦੀ ਵਿੱਚ ਭਾਸ਼ਾ ਹੋਰ ਹੀ ਘੁੱਲਦੀ ਜਾਂਦੀ ਅਾ,

ਖੁਸ਼ੀਅਾਂ ਵੇਲੇ ਸੱਜਣਾਂ ਦੇ ਨਾਲ ਢੋਲ ਤੇ ਲੁੱਡੀਅਾ ਪਾੳੁਂਦੇ ਨਹੀ,

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ।

ਬਚਪਨ ਦੇ ਵਿੱਚ ਕੀਤੀਅਾਂ ਮੌਜ ਮਸਤੀਅਾਂ ਯਾਦ ਤਾਂ ਹੋਣਗੀਅਾਂ,

ਵਿੱਚ ਬੁਢੇਪੇ ਅਾ ਕੇ ਸੱਜਣੋ ਜਾਨਾਂ ਕੲੀ ਪਛਤਾੳੁਣਗੀਅਾਂ,

ਯਾਰਾਂ ਮਿੱਤਰਾਂ ਦੇ ਨਾਲ ਟੋਬਿਅਾਂ ਵਿੱਚ ਜੋ ਚੁੱਬੀਅਾਂ ਲਾੳੁਂਦੇ ਨਹੀ,

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ।

ਸੁਣ ਕੇ ਮੇਰੇ ਗੀਤ ਨੂੰ ਸੱਜਣੋ ਕੁਝ ਤਾਂ ਸੋਚ ਵਿਚਾਰੋਂਗੇ,

ਹੁਸੈਨਪੁਰ ਦੂਲੋਵਾਲ ਵਾਲੇ ਦੀ ਕਦੇ ਤਾਂ ਗੱਲ ਨਿਤਾਰੋਂਗੇ,

ਨੇਕ ਨਿਮਾਂਣੇ ਸ਼ੇਰਗਿੱਲ ਦੁੱਖੀਅਾਂ ਕੋਲ ਦਰਦ ਵੰਡਾੳੁਦੇ ਨਹੀ,

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ।

ਬੋਲਦੇ ਓ ਪੰਜਾਬੀ ਪਰ ਪੰਜਾਬੀ ਕਲਮ ਚਲਾੳੁਂਦੇ ਨਹੀ,

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ।

-ਨੇਕ ਨਿਮਾਣਾਂ ਸ਼ੇਰਗਿੱਲ

0097470234426