ਕਾਮਾਗਾਟਾਮਾਰੂ ਦੁਖਾਂਤ ਦੀ 98ਵੀਂ ਵਰ੍ਹੇਗੰਢ ਨੂੰ ਸਮਰਪਿਤ ਕੈਨੇਡਾ ਦੀ ਸੰਸਦ ‘ਚ ਮੁਆਫ਼ੀ ਲਈ ਮਤਾ ਪੇਸ਼

26

ifgfh23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ‘ਤੇ 376 ਮੁਸਾਫਿਰਾਂ ਸਮੇਤ ਪੁੱਜੇ, ਸਮੁੰਦਰੀ ਬੇੜੇ ਕਾਮਾਗਾਟਾਮਾਰੂ ਗੁਰੂ ਨਾਨਕ ਜਹਾਜ਼ ਦੇ ਦੁਖਾਂਤ ਦੀ 98ਵੀਂ ਵਰ੍ਹੇਗੰਢ ਮੌਕੇ, ਕੈਨੇਡੀਅਨ ਸੰਸਦ ‘ਚ ਮੁਆਫੀ ਲਈ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ, ਮਤਾ ਪੇਸ਼ ਕੀਤਾ ਗਿਆ। ਸਰੀ ਨਾਰਥ ਤੋਂ ਪਾਰਟੀ ਦੇ ਐਮ. ਪੀ. ਜਸਬੀਰ ਸਿੰਘ ਸੰਧੂ ਨੇ ਜਿੱਥੇ ਔਟਾਵਾ ਸਥਿਤ ਪਾਰਲੀਮੈਂਟ ‘ਚ ਉਕਤ ਦੁਖਾਂਤ ਲਈ ਮੁਆਫੀ ਦਾ ਮਤਾ ਪੇਸ਼ ਕੀਤਾ, ਉਥੇ ਕੈਨੇਡਾ ਦੇ ਕਾਲੇ ਦਿਨਾਂ ਦੀ ਸਭ ਤੋਂ ਮਾੜੀ ਘਟਨਾ ਸਬੰਧੀ, ਇਨਸਾਫ਼ ਲਈ ‘ਨੈੋਸ਼ਨਲ ਪਟੀਸ਼ਨ’ ਵੀ ਲਿਆਂਦੀ ਗਈ। ਇਸ ਦੌਰਾਨ ਲਿਬਰਲ ਪਾਰਟੀ ਦੇ ਅੰਤਰਿਮ ਆਗੂ ਬੌਬ ਰੇਅ ਨੇ ਨਿਊ ਡੈਮੋਕਰੇਟਿਕ ਪਾਰਟੀ ਦੇ ਉਕਤ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ 2008 ਵਿਚ, ਲਿਬਰਲਾਂ ਵੱਲੋਂ ਲਿਆਂਦੇ ਅਜਿਹੇ ਮਤੇ ਦੇ ਹਾਊਸ ਆਫ਼ ਕਾਮਨਜ਼ ‘ਚ ਪਾਸ ਹੋਣ ਦੇ ਬਾਵਜੂਦ, ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੰਸਦ ‘ਚ ਮੁਆਫ਼ੀ ਨਹੀਂ ਮੰਗੀ। ਜ਼ਿਕਰਯੋਗ ਹੈ ਕਿ 2008 ਵਿਚ ਸਰੀ ‘ਚ ਗਦਰੀ ਬਾਬਿਆਂ ਦੇ ਮੇਲੇ ‘ਚ ਜਾ ਕੇ ਹਾਰਪਰ ਵੱਲੋਂ ਬੇਅਰ ਕਰੀਕ ਪਾਰਕ ‘ਚ ਮੁਆਫ਼ੀ ਮੰਗੀ ਗਈ ਸੀ, ਜਦ ਕਿ ਪਾਰਲੀਮੈਂਟ ‘ਚ ਇਸ ਦੀ ਮੰਗ ਲਗਾਤਾਰ ਉੱਠ ਰਹੀ ਹੈ। ਪ੍ਰੋ: ਮੋਹਣ ਸਿੰਘ ਮੋਮੋਰੀਅਲ ਫਾਊਂਡੇਸ਼ਨ, ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਦਾ ਕਹਿਣਾ ਹੈ ਕਿ 98 ਵਰ੍ਹੇ ਬੀਤਣ ‘ਤੇ ਵੀ ਇਤਿਹਾਸਕ ਧੱਕੇਸ਼ਾਹੀ ਲਈ ਮੁਆਫੀ ਨਾ ਮੰਗਣਾ ਨਿਖੇਧੀਜਨਕ ਹੈ। ਹਾਲ ਹੀ ‘ਚ ਪੇਸ਼ ਕੀਤੇ ਮੁਆਫ਼ੀ ਦੇ ਮਤੇ ‘ਤੇ ਅਗਲੇ ਹਫ਼ਤੇ ਵੋਟਾਂ ਪੈਣਗੀਆਂ ਅਤੇ ਲਿਬਰਲ ਤੇ ਨਿਊ ਡੈਮੋਕਰੇਟਿਕ ਪਾਰਟੀਆਂ ਦੇ ਇਸ ਦੇ ਹੱਕ ਅਤੇ ਸੱਤਾਧਾਰੀ ਟੋਰੀਆਂ ਦੇ ਸਰਕਾਰ ਦੇ ਹੱਕ ‘ਚ ਭੁਗਤਣ ਦੇ ਆਸਾਰ ਹਨ।