ਕਰਨਾ ਜੇ ਵਿਕਾਸ, ਤਾਂ ਦਿਓ ਨੌਜਵਾਨਾਂ ਦਾ ਸਾਥ।

4

ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਪਿੰਡ ਦੇ ਨੌਜਵਾਨਾਂ ਦੀ ਇੱਕ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਵਿੱਚ ਪਿੰਡ ਦੇ ਵਿਕਾਸ ਨਾਲ ਸਬੰਧਤ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਨੌਜਵਾਨਾਂ ਵੱਲੋਂ ਫੈਸਲਾ ਲਿਆ ਗਿਆ ਕਿ ਪੰਚਾਇਤੀ ਚੋਣਾਂ ਵਿੱਚ ਨੌਜਵਾਨ ਵਰਗ ਨੂੰ ਹਿੱਸਾ ਲੈਣਾ ਚਾਹੀਦਾ ਹੈ ਅਤੇ ਪਿੰਡ ਵਾਸੀਆਂ ਨੂੰ ਵੀ ਨੌਜਵਾਨ ਵਰਗ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ। ਨੌਜਵਾਨਾਂ ਨੇ ਆਉਣ ਵਾਲੇ ਬੁੱਧਵਾਰ ਸ਼ਾਮ 7 ਵਜੇ ਮੀਟਿੰਗ ਬੁਲਾਈ ਹੈ ਜਿਸ ਵਿੱਚ ਹਰੇਕ ਪਿੰਡ ਵਾਸੀ ਨੂੰ ਸੱਦਾ ਦਿੱਤਾ ਜਾਂਦਾ ਹੈ। ਜਿਸ ਵਿੱਚ ਉਹ ਆਪਣੇ ਕੀਮਤੀ ਸੁਝਾਅ ਦੇ ਸਕਦੇ ਹਨ ਅਤੇ ਨੌਜਵਾਨਾਂ ਨੂੰ ਦੱਸਣ ਕਿ ਕੀ ਉਹ ਚਾਹੁੰਦੇ ਹਨ ਕਿ ਕੀ ਨੌਜਵਾਨ ਅੱਗੇ ਆ ਕੇ ਪਿਡ ਦਾ ਵਿਕਾਸ ਕਰਨ। ਇਹ ਮੀਟਿੰਗ ਪਾਰਟੀ ਬਾਜ਼ੀ ਤੋਂ ਹਟ ਕੇ ਆਪਸੀ ਮਤਭੇਦ ਅਤੇ ਰੰਜਿਸ਼ਾਂ ਨੂੰ ਛੱਡ ਕੇ ਹੋਵੇਗੀ। ਇਹ ਮੀਟਿੰਗ ਇਨਸਾਨੀਅਤ ਪੱਖੀ ਹੋਵੇਗੀ।

ਸਾਡਾ ਉਦੇਸ਼:

1. ਪਿੰਡ ਦਾ ਸਰਵਪੱਖੀ ਵਿਕਾਸ
2. ਪਿੰਡ ਵਿੱਚੋਂ ਗੰਦਗੀ ਦੂਰ ਕਰਕੇ ਫੈਲ ਰਹੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣਾ
3. ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਬਨਾਉਣਾ
4. ਖੰਡਰ ਬਣੇ ਪਿੰਡ ਦੇ ਖੇਡ ਮੈਦਾਨ ਨੂੰ ਦੁਬਾਰਾ ਸ਼ੁਰੂ ਕਰਨਾ
5. ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਅਤੇ ਸਕਿਉਰਿਟੀ ਦਾ ਖਾਸ ਪ੍ਰਬੰਧ

ਵੱਲੋਂ: ਹਰਪ੍ਰੀਤ ਸਿੰਘ ਥਿੰਦ, ਦਵਿੰਦਰ ਸਿੰਘ ਮਿੱਠਾ, ਮੇਜਰ ਸਿੰਘ ਥਿੰਦ, ਤੀਰਥ ਸਿੰਘ ਚੇਲਾ, ਜਸਪਾਲ ਸਿੰਘ ਰਿੰਕਾ,  ਜਗਜੀਤ ਸਿੰਘ ਕਨੇਡਾ, ਇੰਦਰਪਾਲ ਸਿੰਘ ਕਨੇਡਾ, ਅਮਰਜੀਤ ਸਿੰਘ ਚੇਲਾ, ਪਰਮਿੰਦਰ ਸਿੰਘ ਇਟਲੀ, ਦਲਬੀਰ ਸਿੰਘ ਇਟਲੀ, ਵਰਿੰਦਰ ਸਿੰਘ ਸੋਨੀ, ਹਰਜੀਤ ਸਿੰਘ ਨਿੱਕਾ, ਗੁਰਵਿੰਦਰ ਸਿੰਘ ਗੈਰੀ, ਪਰਮਜੀਤ ਸਿੰਘ ਝੰਡ, ਸਰਬਜੀਤ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਸ਼ੁੱਭਕਰਮਨਬੀਰ ਸਿੰਘ, ਸੁਖਸਿਮਰਨਬੀਰ ਸਿੰਘ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਜਤਿੰਦਰ ਸਿੰਘ ਗੋਰਾ, ਸਿਮਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਵਿੰਦਰ ਸਿੰਘ ਥਿੰਦ, ਜਰਨੈਲ ਸਿੰਘ ਜੈਲਾ, ਗੁਰਪ੍ਰੀਤ ਸਿੰਘ ਮੂਦਾ, ਅਰਸ਼ ਝੰਡ, ਜੋਬਨਪ੍ਰੀਤ ਸਿੰਘ ਖੋਜਾ, ਜੋਬਨਪ੍ਰੀਤ ਸਿੰਘ ਜੰਮੂ, ਰਣਜੀਤ ਸਿੰਘ ਚੇਲਾ, ਹੀਰਾ ਚੇਲਾ, ਹਰਜੀਤ ਸਿੰਘ ਬੇਰੀ ਵਾਲਾ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ।