Home / ਤਾਜ਼ਾ ਖਬਰਾਂ / ਅਮਰਕੋਟ / ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਸੇਵਾ-ਮੁਕਤੀ ‘ਤੇ ਸਨਮਾਨ ਸਮਾਗਮ *

ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਸੇਵਾ-ਮੁਕਤੀ ‘ਤੇ ਸਨਮਾਨ ਸਮਾਗਮ *

ਉੱਘੇ ਕਬੱਡੀ ਖਿਡਾਰੀ ਅਤੇ ਪ੍ਰਸਿੱਧ ਕੋਚ ਸੁਖਦੇਵ ਸਿੰਘ ਸੋਖੀ ਜਾਂਗਲਾ ਪੀ.ਟੀ.ਆਈ. ਦੀ ਸੇਵਾ ਮੁਕਤੀ ਦੇ ਮੌਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਅਧਿਆਪਕਾਂ ਨੇ ਡੋਗਰਾ ਪੈਲੇਸ ਵਿਖੇ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ। ਉੱਘੇ ਕਬੱਡੀ ਖਿਡਾਰੀ ਸੁੱਚਾ ਸਿੰਘ ਪੱਡਾ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਸੋਖੀ ਜੋ ਆਪ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ ਨੇ ਅਨੇਕਾਂ ਹੋਰ ਖਿਡਾਰੀਆਂ ਨੂੰ ਕਬੱਡੀ ਦੇ ਗੁਰ ਸਿਖਾਏ। ਡੀ.ਟੀ. ਐਫ਼ ਜ਼ਿਲ੍ਹਾ ਜਲੰਧਰ ਦੇ ਆਗੂ ਜਗਤਾਰ ਸਿੰਘ ਕੰਗ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਸੋਖੀ ਵਰਗੇ ਕਬੱਡੀ ਨੂੰ ਸਮਰਪਿਤ ਰਹੇ ਖਿਡਾਰੀਆਂ ਦੇ ਸਦਕਾ ਹੀ ਪਿੰਡ ਟਿੱਬਾ ਨੂੰ ਕਬੱਡੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਸਮਾਗਮ ਨੂੰ ਅਮਰੀਕ ਸਿੱਖ ਨੰਡਾ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਕਪੂਰਥਲਾ, ਬਖ਼ਸ਼ੀ ਸਿੰਘ ਹੈੱਡ ਮਾਸਟਰ ਬੂੜੇਵਾਲ, ਦਲਬੀਰ ਸਿੰਘ ਕਾਹਲੋਂ ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫ਼ਸਰ ਕਪੂਰਥਲਾ, ਬਲਦੇਵ ਸਿੰਘ ਏ.ਡੀ.ਈ.ਓ., ਮਾਸਟਰ ਬੂਟਾ ਸਿੰਘ ਸਰਪੰਚ ਚੁਲੱਧਾ, ਗੁਰਨਾਮ ਸਿੰਘ ਟੋਡਰਵਾਲ ਏ.ਡੀ.ਓ., ਪ੍ਰਿੰਸੀਪਲ ਲਖਵੀਰ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਅਸ਼ਵਨੀ ਕੁਮਾਰ ਟਿੱਬਾ ਨੇ ਵੀ ਸੰਬੋਧਨ ਕੀਤਾ। ਉਥੇ ਕਬੱਡੀ ਕੁਮੈਂਟੇਟਰ ਮਾਸਟਰ ਗੁਰਪਾਲ ਸਿੰਘ ਨੇ ਜਿੱਥੇ ਸੋਖੀ ਦੀ ਖੇਡ ਕਲਾ ਬਾਰੇ ਜਾਣਕਾਰੀ ਦਿੱਤੀ ਉੱਥੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਪੇਸ਼ ਕਰਕੇ ਸਮਾਗਮ ਦੇ ਸਭਿਆਚਾਰਕ ਰੰਗ ਵਿਚ ਵਾਧਾ ਕੀਤਾ। ਸਮਾਗਮ ਦਾ ਸੰਚਾਲਨ ਮਾਸਟਰ ਸੇਵਾ ਸਿੰਘ ਟਿੱਬਾ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ ਨੇ ਬਾਖ਼ੂਬੀ ਕੀਤਾ। ਇਸ ਮੌਕੇ ਅਧਿਆਪਕਾਂ ਤੇ ਹੋਰ ਪੁੱਜੇ ਪਤਵੰਤਿਆਂ ਨੇ ਸੁਖਦੇਵ ਸਿੰਘ ਸੋਖੀ ਅਤੇ ਉਨ੍ਹਾਂ ਦੀ ਪੀ.ਟੀ.ਆਈ. ਪਤਨੀ ਹਰਜੀਤ ਕੌਰ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਹਰਨਾਮਪੁਰ ਪ੍ਰਧਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਸੁਲਤਾਨਪੁਰ ਲੋਧੀ, ਗਿਆਨੀ ਜਰਨੈਲ ਸਿੰਘ ਪ੍ਰਧਾਨ ਯੂਥ ਕਲੱਬ ਮੋਠਾਂਵਾਲਾ, ਗਿਆਨੀ ਸਿੰਘ, ਕੇਵਲ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਕੇਵਲ ਸਿੰਘ ਜਾਂਗਲਾ, ਮਾਸਟਰ ਰਣਜੀਤ ਸਿੰਘ, ਸੁਰਜੀਤ ਸਿੰਘ ਸੈਦਪੁਰ, ਚਰਨ ਸਿੰਘ ਵਿਰਕ ਪ੍ਰਧਾਨ ਬਲਾਕ ਕਾਂਗਰਸ, ਰਾਜਬੀਰ ਸਿੰਘ, ਪਾਲ ਸਿੰਘ ਮਨੀਲਾ, ਭੁਪਿੰਦਰ ਸਿੰਘ, ਮੋਹਣ ਲਾਲ, ਕੰਵਲਪ੍ਰੀਤ ਸਿੰਘ ਕੌੜਾ, ਗੁਰਮੀਤ ਸਿੰਘ, ਏ.ਐਸ.ਆਈ. ਸੰਤੋਖ ਸਿੰਘ, ਨਰਿੰਦਰਜੀਤ ਸਿੰਘ ਕਾਨੂੰਗੋ ਜੀਤ ਸਿੰਘ ਟਿੱਬਾ, ਹਰਬੰਸ ਸਿੰਘ ਅਣਖੀ ਹੈਬਤਪੁਰ, ਨਵਰੂਪ ਸਿੰਘ, ਬਲਦੇਵ ਸਿੰਘ ਰੰਗੀਲਪੁਰ, ਮਹਿੰਦਰਪਾਲ ਸਿੰਘ ਬਾਜਵਾ, ਅਮਰਜੀਤ ਸਿੰਘ ਸੰਧਰ, ਜੋਗਿੰਦਰ ਸਿੰਘ ਅਮਾਨੀਪੁਰ, ਸੁਖਦੇਵ ਸਿੰਘ, ਹਰਭਜਨ ਸਿੰਘ ਵੀ ਹਾਜ਼ਰ ਸਨ। ਪ੍ਰਵਾਸੀ ਭਾਰਤੀ ਬਲਪ੍ਰੀਤ ਸਿੰਘ ਕਨੇਡਾ ਅਤੇ ਐਸ.ਆਈ. ਜੀਤ ਸਿੰਘ ਜਾਂਗਲਾ ਨੇ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ।

About admin thatta

Comments are closed.

Scroll To Top
error: