ਔਰਤਾਂ ਦੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਜਮਹੂਰੀ ਤਾਕਤਾਂ ਨੂੰ ਸਾਥ ਦੇਣ-ਹਰਪ੍ਰੀਤ ਕੌਰ

15
ਕੌਮਾਂਤਰੀ ਇਸਤਰੀ ਦਿਵਸ ਦੇ ਮੌਕੇ ਜਨਵਰੀ ਮਹਿਲਾ ਸਭਾ ਪੰਜਾਬ ਵੱਲੋਂ ਇਥੇ ਗੁਰੂ ਨਾਨਕ ਪਾਰਕ ਦੇ ਨੇੜੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਦਫ਼ਤਰ ਵਿਖੇ ਸਮਾਗਮ ਕਰਵਾਇਆ ਗਿਆ। ਹਰਪ੍ਰੀਤ ਕੌਰ ਸਟੇਟ ਕਮੇਟੀ ਮੈਂਬਰ ਜਨਵਾਦੀ ਨੌਜਵਾਨ ਸਭਾ ਪੰਜਾਬ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ‘ਚ ਔਰਤਾਂ ਨਾਲ ਵਿਤਕਰੇਬਾਜ਼ੀ ਦਾ ਲੰਬਾ ਇਤਿਹਾਸ ਹੈ, ਜਿਸ ਨੂੰ ਦੂਰ ਕਰਨ ਵਾਸਤੇ ਸਮਾਜ ਸੁਧਾਰਕਾਂ ਵੱਲੋਂ ਵਡੇਰੇ ਯਤਨ ਕੀਤੇ ਗਏ ਹਨ ਪ੍ਰੰਤੂ ਔਰਤਾਂ ਦੀ ਲੁੱਟ ਖਸੁੱਟ ਤੇ ਉਨ੍ਹਾਂ ਵਿਰੁੱਧ ਅਪਰਾਧ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਔਰਤਾਂ ਦੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਜਮਹੂਰੀ ਤਾਕਤਾਂ ਨੂੰ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ। ਮੀਟਿੰਗ ਨੂੰ ਬਲਵਿੰਦਰ ਕੌਰ, ਰਜਵੰਤ ਕੌਰ, ਲੀਲਾ ਦੇਵੀ, ਜੋਤੀ, ਰਾਜ ਕੌਰ, ਰੀਨਾ ਰਾਣੀ, ਚਰਨਜੀਤ ਕੌਰ, ਕਰਤਾਰ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਨੇ ਵੀ ਵਿਚਾਰ ਰੱਖ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਤ ਪ੍ਰਧਾਨ ਬਲਦੇਵ ਸਿੰਘ, ਸਟੇਟ ਕਮੇਟੀ ਮੈਂਬਰ ਸਰਵਣ ਸਿੰਘ ਠੱਟਾ, ਬਲਜਿੰਦਰ ਸਿੰਘ ਟਿੱਬਾ ਅਤੇ ਇਕਬਾਲ ਮੁਹੰਮਦ ਠੱਟਾ ਨਵਾਂ ਨੇ ਔਰਤਾਂ ਵੱਲੋਂ ਲੜੇ ਜਾਂਦੇ ਸੰਘਰਸ਼ ਵਿਚ ਮਦਦ ਦਾ ਭਰੋਸਾ ਦਿਵਾਇਆ। ਤਸਵੀਰ