ਐਚ.ਡੀ.ਐਫ.ਸੀ. ਬੈਂਕ ਦੀ ਸ਼ਾਖਾ ਦਾ ਉਦਘਾਟਨ ਕੀਤਾ ਗਿਆ *

10

hdਸਬ-ਤਹਿਸੀਲ ਤਲਵੰਡੀ ਚੌਧਰੀਆਂ ਦੇ ਆਸ-ਪਾਸ ਦੇ ਪਿੰਡਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਹੁਲਾਰਾ ਦੇਣ ਲਈ ਅੱਜ ਪ੍ਰਾਈਵੇਟ ਬੈਂਕ ਐਚ.ਡੀ.ਐਫ.ਸੀ. ਦਾ ਬੱਸ ਸਟੈਂਡ ਤਲਵੰਡੀ ਚੌਧਰੀਆਂ ਵਿਖੇ ਐਸ.ਪੀ. ਹੈਡਕੁਆਟਰ ਕਪੂਰਥਲਾ ਸ.ਕੁਲਵੰਤ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਤੇ ਬੋਲਦਿਆਂ ਰਜੀਵ ਕੌੜਾ ਕਲੱਸਟਰ ਹੈਡ ਬੈਂਕ ਐਚ.ਡੀ.ਐੇਫ.ਸੀ. ਨੇ ਦੱਸਿਆ ਕਿ ਬੈਂਕ ਦੁਆਰਾ ਖੇਤੀ-ਬਾੜੀ, ਵਹੀਕਲ, ਪੜ੍ਹਾਈ, ਪਰਸਨਲ ਲੋਨ, ਹਾਉਸ ਲੋਨ ਦਿੱਤੇ ਜਾਂਦੇ ਹਨ। ਬੈਂਕ ਦਾ ਮੁੱਖ ਟੀਚਾ ਹੈ ਕਿ ਲੋਕਾਂ ਅਤੇ ਆਪਣੇ ਗਾਹਕਾਂ ਨੂੰ ਸਸਤੀਆਂ ਵਿਆਜ ਦਰਾਂ ਤੇ ਲੋਨ ਦੇ ਕੇ ਉਹਨਾਂ ਦੀ ਆਰਥਿਕ ਸਹਾਇਤਾ ਕਰਨੀ ਹੈ। ਇਸ ਮੌਕੇ ਤੇ ਸੰਜੀਵ ਵਰਮਾਂ ਮੈਨੇਜਰ ਐਚ.ਡੀ.ਐਫ.ਸੀ.ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ 221ਵੀਂ ਬ੍ਰਾਂਚ ਖੋਲੀ ਗਈ ਹੈ। ਸਮੁੱਚੇ ਭਾਰਤ ਵਿੱਚ ਆਪਣੇ ਗਾਹਕਾਂ ਦੀ ਸਹੂਲਤ ਲਈ ਦਸ ਹਜਾਰ ਦੋ ਏ.ਟੀ.ਐਮ. ਖੋਲੇ ਗਏ ਹਨ। ਉਹਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਤਿੰਨ ਕਰੰਟ ਖਾਤ ਖੋਲੇ ਗਏੇ, ਪੰਜਾਹ ਲੱਖ ਦੀਆਂ ਲਿਮਟਾਂ, ਦੋ ਮੋਟਰਸਾਈਕਲ ਦੇ ਲੋਨ ਦਿੱਤੇ ਗਏ। ਜਦ ਕਿ ਪਹਿਲੇ ਦਿਨ ਸੌ ਦੇ ਕਰੀਬ ਸੇਵਿੰਗ ਖਾਤੇ ਖੋਲੇ ਗਏ। ਇਸ ਮੌਕੇ ਤੇ ਮੈਨੇਜਰ ਜਰਨੈਲ ਸਿੰਘ, ਮਲੂਕ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਪ੍ਰਗਟ ਸਿੰਘ ਸ਼ਾਲਾਪੁਰ, ਗੁਰਚਰਨਸਿੰਘ ਮੰਗੂਪੁਰ, ਰਾਜਬੀਰ ਸਿੰਘ ਸਰਪੰਚ, ਸਿਮਰਨਜੀਤ ਸਿੰਘ ਮੋਮੀ, ਮੁਖਵਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਰਪੰਚ, ਰਾਜ ਸਿੰਘ ਸਰਪੰਚ, ਨਰੇਸ਼ ਕੁਮਾਰ ਪ੍ਰਧਾਨ ਦਾਣਾ ਮੰਡੀ, ਜਗੀਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਤੁੜ, ਤਰਸੇਮ ਸਿੰਘ ਮੋਮੀ, ਕੁਲਵਿੰਦਰ ਸਿੰਘ ਸੰਧੂ, ਕੀਰਤਨਪਾਲ ਸਿੰਘ ਸੰਧੂ, ਕਮਲਜੀਤ ਸਿੰਘ ਮੋਮੀ, ਮੰਗਲ ਭੱਟੀ ਨੰਬਰਦਾਰ, ਸੁਖਜੀਤ ਸਿੰਘ ਕਲਰਕ, ਕਾਲਾ ਜੱਟ, ਬੱਬੂ ਸੁਆਮੀ, ਰਣਜੀਤ ਸਿੰਘ ਨੰਬਰਦਾਰ, ਗੌਰਵ ਗਿੱਲ, ਮਾਸਟਰ ਗੁਰਦੀਪ ਸਿੰਘ, ਜਗੀਰ ਸਿੰਘ ਲੰਬੜ, ਮਾਸਟਰ ਪ੍ਰਦੀਪ ਸਿੰਘ ਬਾਬਾ ਜੀਤ ਸਿੰਘ, ਬੂਟਾ ਸਿੰਘ ਭੱਟੀ ਆਦਿ ਹਾਜਰ ਸਨ।