ਐਗਰੋਟੈੱਕ ਮੇਲੇ ਲਈ ਕਿਸਾਨ ਰਵਾਨਾ

3

ਖੇਤੀਬਾੜੀ ਵਿਭਾਗ ਕਪੂਰਥਲਾ ਅਤੇ ਆਤਮਾ ਸਕੀਮ ਦੇ ਸਾਂਝੇ ਸਹਿਯੋਗ ਨਾਲ ਡਾ: ਮਨੋਹਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ, ਡਾ: ਮਨਦੀਪ ਕੁਮਾਰ ਪੀ.ਡੀ. ਆਤਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਦੇ ਇਕ ਵਫ਼ਦ ਨੇ ਐਗਰੋਟੈੱਕ ਮੇਲਾ ਜੋ ਚੰਡੀਗੜ੍ਹ ਵਿਚ ਹੋਇਆ ਵਿਚ ਸ਼ਿਰਕਤ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਕਿਸਾਨ ਸਰਵਣ ਸਿੰਘ ਚੰਦੀ ਜਿਹੜੇ ਇਸ ਮੇਲੇ ਵਿਚ ਸ਼ਾਮਲ ਹੋ ਕੇ ਆਏ ਸਨ, ਨੇ ਦੱਸਿਆ ਕਿ ਇਸ ਐਗਰੋਟੈੱਕ ਮੇਲੇ ਵਿਚ ਕਿਸਾਨਾਂ ਨੇ ਦੇਸ਼ ਵਿਦੇਸ਼ ਤੋਂ ਆਏ ਨਵੇਂ ਖੇਤੀ ਸੰਦਾ, ਮਸ਼ੀਨਰੀ ਅਤੇ ਨਵੀਆਂ-ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਕਿਸਾਨਾਂ ਨੂੰ ਨਵੀਂ ਮਸ਼ੀਨਰੀ ਉੱਤੇ ਮਿਲਦੀ ਸਬਸਿਡੀ ਅਤੇ ਹੋਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਉੱਥੇ ਨਵੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਇਸ ਵਫ਼ਦ ਵਿਚ ਇੰਸਪੈਕਟਰ ਖੇਤੀ ਵਿਭਾਗ ਡਾ: ਪਰਮਿੰਦਰ ਕੁਮਾਰ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ, ਭਜਨ ਸਿੰਘ, ਹੰਸ ਰਾਜ, ਸਤਵਿੰਦਰ ਸਿੰਘ, ਮੰਗਲ ਸਿੰਘ, ਕਸ਼ਮਿੰਦਰ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ ਬੱਬੂ ਤੇ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।